ਦਿਲਜੀਤ ਦੋਸਾਂਝ ਨੇ ਆਪਣੇ ਮਿਊਜ਼ਿਕ ਟੂਰ 'Born To Shine' 2022 ਦੀਆਂ ਤਰੀਕਾਂ ਦਾ ਕੀਤਾ ਖੁਲਾਸਾ, ਜਾਣੋ ਇੰਡੀਆ ਦੇ ਕਿਹੜੇ-ਕਿਹੜੇ ਸ਼ਹਿਰਾਂ ‘ਚ ਹੋਵੇਗਾ ਦਿਲਜੀਤ ਦਾ ਟੂਰ

written by Lajwinder kaur | March 16, 2022

ਪੰਜਾਬੀ ਮਿਊਜ਼ਿਕ ਜਗਤ ਦੇ ਸੁਪਰ ਸਟਾਰ ਗਾਇਕ ਦਿਲਜੀਤ ਦੋਸਾਂਝ Diljit Dosanjh ਜੋ ਕਿ ਪਿਛਲੇ ਕਾਫੀ ਸਮੇਂ ਤੋਂ ਆਪਣੇ ਮਿਊਜ਼ੀਕਲ ਟੂਰ ਨੂੰ ਲੈ ਕੇ ਚਰਚਾ 'ਚ ਹਨ। ਉਹ ਆਪਣੀ ਵੀਡੀਓਜ਼ ਦੇ ਰਾਹੀਆਂ ਪ੍ਰਸ਼ੰਸਕਾਂ ਨੂੰ ਇਸ ਮਿਊਜ਼ਿਕ ਟੂਰ ਦੇ ਲਈ ਉਤਸੁਕਤਾ ਨੂੰ ਵਧਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਮਿਊਜ਼ਿਕ ਟੂਰ 'Born To Shine' 2022 ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਟੂਰ ਦੌਰਾਨ ਉਨ੍ਹਾਂ ਦੇ ਦੋ ਮਿਊਜ਼ਿਕ ਸ਼ੋਅ ਇੰਡੀਆ ਚ ਹੋਣਗੇ ਇੱਕ ਗੁਰੂਗ੍ਰਾਮ ਤੇ ਦੂਜਾ ਸ਼ੋਅ ਜਲੰਧਰ ‘ਚ।

Diljit-2

ਦਿਲਜੀਤ ਦੋਸਾਂਝ ਨੇ ਆਪਣੇ ਮਿਊਜ਼ਿਕ ਟੂਰ ਵਰਲਡਵਾਈਡ ਦੇ ਟਾਈਟਲ ਅਤੇ ਤਰੀਕਾਂ ਦਾ ਐਲਾਨ ਕਰਦੇ ਹੋਏ ਇੱਕ ਪੋਸਟਰ ਸ਼ੇਅਰ ਕੀਤਾ ਹੈ। ਦਿਲਜੀਤ ਦੋਸਾਂਝ ਨੇ ਆਪਣੇ ਦੇਸ਼ ਭਾਰਤ ਤੋਂ ਸ਼ੁਰੂ ਹੋਣ ਵਾਲੇ ਆਪਣੇ 'ਬੋਰਨ ਟੂ ਸ਼ਾਈਨ' ਵਰਲਡ ਮਿਊਜ਼ਿਕ ਟੂਰ ਦੀ ਪਹਿਲੀ ਝਲਕ ਸਾਂਝੀ ਕੀਤੀ।

ਹੋਰ ਪੜ੍ਹੋ :ਜਸਪ੍ਰੀਤ ਸਿੰਘ ਬੁਮਰਾਹ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਅੱਜ ਦੇ ਦਿਨ ਅਦਾਕਾਰਾ ਸੰਜਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਸੀ ਲਾਵਾਂ

ਬੌਰਨ ਟੂ ਸ਼ਾਈਨ ਟੂਰ 9 ਅਪ੍ਰੈਲ ਨੂੰ ਗੁਰੂਗ੍ਰਾਮ ਤੋਂ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ 17 ਅਪ੍ਰੈਲ ਨੂੰ ਜਲੰਧਰ ਹੋਵੇਗਾ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, "𝐁𝐎𝐑𝐍 𝐓𝐎 𝐒𝐇𝐈𝐍𝐄" ਵਰਲਡ ਟੂਰ 2022.. ਓ ਐਮ ਜੀ ਹੋ ਗਿਆ ਕੰਮ...ਚਲੋ 𝐒𝐇𝐈𝐍𝐄 ਇਕੱਠੇ ... LIVE IN CONCERT ...9 ਅਪ੍ਰੈਲ - ਗੁਰੂਗ੍ਰਾਮ ... 17 ਅਪ੍ਰੈਲ – ਜਲੰਧਰ.... ਸਾਰੀ ਰਾਤ ਪੈਣਗੇ ਭੰਗੜੇ ਓਏ… ਹੋਰ ਜਾਣਕਾਰੀ ਬਹੁਤ ਜਲਦ "। ਉਨ੍ਹਾਂ ਨੇ ਨਾਲ ਹੀ ਆਪਣੀ ਟੀਮ ਨੂੰ ਟੈਗ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਤਰਸੇਮ ਜੱਸੜ ਦਾ ਨਵਾਂ ਗੀਤ ‘Bulls Eye’ ਹੋਇਆ ਰਿਲੀਜ਼, ਪਿੰਡਾਂ ਦੀਆਂ ਬਾਤਾਂ ਪਾਉਂਦਾ ਇਹ ਗੀਤ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓ

ਇਹ ਦੱਸਣ ਦੀ ਲੋੜ ਨਹੀਂ ਕਿ ਹਰ ਕੋਈ ਇੰਨੇ ਲੰਬੇ ਸਮੇਂ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਬੌਰਨ ਟੂ ਸ਼ਾਈਨ ਟੂਰ ਸਾਰਾਗਾਮਾ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜਿਵੇਂ ਕਿ ਦਿਲਜੀਤ ਦੁਆਰਾ ਦੱਸਿਆ ਗਿਆ ਹੈ ਉਹ ਜਲਦੀ ਹੀ ਆਪਣੇ ਮਿਊਜ਼ਿਕ ਟੂਰ ਦੀਆਂ ਹੋਰ ਤਰੀਕਾਂ ਨੂੰ ਸਾਰਿਆਂ ਨਾਲ ਸਾਂਝਾ ਕਰੇਗਾ।

Born-To-Shine 1

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਰਾਜ ਰਣਜੋਧ ਦੇ ਨਾਲ ਵੀਆਈਪੀ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਹਨ। ਬਹੁਤ ਜਲਦ ਉਹ ਨਿਮਰਤ ਖਹਿਰਾ ਦੇ ਨਾਲ ਜੋੜੀ ਫ਼ਿਲਮ 'ਚ ਨਜ਼ਰ ਆਉਣਗੇ। ਉਹ ਅਜਿਹੇ ਪੰਜਾਬੀ ਐਕਟਰ ਨੇ ਜਿਨ੍ਹਾਂ ਦਾ ਬਾਲੀਵੁੱਡ ‘ਚ ਪੂਰਾ ਬੋਲ ਬਾਲਾ ਹੈ। ਉਨ੍ਹਾਂ ਦੀ ਝੋਲੀ ਕਈ ਬਾਲੀਵੁੱਡ ਫ਼ਿਲਮਾਂ ਵੀ ਨੇ। ਪਿਛਲੇ ਸਾਲ ਉਹ ਹੌਸਲਾ ਰੱਖ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ।

 

You may also like