ਨਵੇਂ ਸਾਲ 'ਤੇ ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫਾ, ਦੇਖੋ ਵੀਡੀਓ

written by Lajwinder kaur | January 01, 2019

ਦਿਲਜੀਤ ਦੋਸਾਂਝ ਪੰਜਾਬੀਆਂ ਦੇ ਲਈ ਹੀ ਨਹੀਂ ਬਲਕਿ ਦੇਸ਼-ਵਿਦੇਸ਼ ‘ਚ ਬੈਠੇ ਲੋਕਾਂ ਦੇ ਚਹਿਤੇ ਬਣ ਚੁੱਕੇ ਹਨ। ਬਾਲੀਵੁੱਡ ‘ਚ ਪੰਜਾਬੀ ਗਾਣਿਆਂ ਨਾਲ ਵੱਡੀਆਂ ਵੱਡੀਆਂ ਸਟੇਜਾਂ ‘ਤੇ ਭੰਗੜਾ ਪਾਉਣ ਵਾਲੇ ਅਤੇ ਪਵਾਉਣ ਵਾਲੇ ਦਿਲਜੀਤ ਦੋਸਾਂਝ ਦੀ ਨਵੀਂ ਆਈ ਐਲਬਮ ‘ਰੋਅਰ’ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਰਹੀ ਹੈ। ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ‘ਚ ਪੂਰੇ 10 ਗੀਤ ਹਨ । ਇਸ ਐਲਬਮ ਦਾ ਪਹਿਲਾਂ ਗੀਤ ਗੁਲਾਬੀ ਪੱਗ ਦੀ ਵੀਡੀਓ ਆਈ ਸੀ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਗੱਲ ਕਰਦੇ ਹਾਂ ਉਹਨਾਂ ਦਾ ਰੋਅਰ ਐਲਬਮ ਦੇ ਅਗਲੇ ਗੀਤ ‘ਥੱਗਲਾਈਫ’ ਦੀ ਵੀਡੀਓ ਦੀ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਵੇਗੀ। ਉਹਨਾਂ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।

https://www.instagram.com/p/BsFGAaolpfj/

ਹੋਰ ਵੇਖੋ: ‘ਕਾਕਾ ਜੀ’ ਨੂੰ ਕੌਣ ਮਿਲ ਗਿਆ, ਜਿਸ ਨਾਲ ਜ਼ਿੰਦਗੀ ‘ਚ ਲੱਗੀਆਂ ਮੌਜ ਬਹਾਰਾਂ, ਵੇਖੋ ਵੀਡੀਓ

ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿਣ ਵਾਲੇ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਤੋਂ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ‘#ਲਓ ਬਾਈ ਆ ਗਿਆ ਦੋਸਾਂਝਾਂਵਾਲਾ ਆ ਗਿਆ..ਲੈ ਕੇ ਭੰਗੜਾ ਭੰਗੜਾ ਭੰਗੜਾ..ਚੱਕ ਦਿਓ ਨਜ਼ਦੀਕੀ ਸਪੀਕਰਾਂ ਦੀ ਆਵਾਜ਼ ਆ..’

https://www.youtube.com/watch?v=YRDIwe2VQ1c

ਟੀਜ਼ਰ 'ਚ ਦਿਲਜੀਤ ਦੋਸਾਂਝ ਭੰਗੜਾ ਪਾਉਂਦੇ ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਫੇਮਸ ਸਟੂਡੀਓ ਦੇ ਲੇਬਲ ਹੇਠ ਇਸ ਗੀਤ ਦੇ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ। ‘ਰੋਅਰ’ ਐਲਬਮ ਦੇ ਗੀਤਾਂ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ ਤੇ ਇਸ ਐਲਬਮ ਦੇ ਲਈ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ।

 

You may also like