ਗੁਲਾਬੀ ਪੱਗ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਆਉਣਗੇ ਗੋਲਡਨ ਸਾਫੇ 'ਚ, ਦੇਖੋ ਵੀਡਿਓ 

written by Rupinder Kaler | December 18, 2018

ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਦੇ ਗਾਣੇ 'ਗੁਲਾਬੀ ਪੱਗ' ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਦਿਲਜੀਤ ਕਾਫੀ ਉਤਸ਼ਾਹਿਤ ਹਨ । ਇਸ ਗਾਣੇ ਨੂੰ ਲੈ ਕੇ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਜਿਸ ਵਿਚ ਉਹ ਕਹਿ ਰਹੇ ਹਨ ਕਿ ਗੁਲਾਬੀ ਪੱਗ ਨੂੰ ਲੋਕਾਂ ਦੇ ਬਹੁਤ ਲਾਈਕ ਮਿਲ ਰਹੇ ਹਨ । ਹੋਰ ਵੇਖੋ : ਸੈਫ ਤੇ ਕਰੀਨਾ ਦਾ ਨਵਾਬ ਤੈਮੂਰ ਅਲੀ ਖਾਨ ਸਾਊਥ ਅਫਰੀਕਾ ਵਿੱਚ ਮਨਾ ਰਿਹਾ ਹੈ ਛੁੱਟੀਆਂ, ਮਸਤੀ ਕਰਦੇ ਦੀ ਦੇਖੋ ਵੀਡਿਓ https://www.instagram.com/p/BreqppglCnt/ ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਪੁੱਛ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੀ ਐਲਬਮ ਰੌਅਰ ਵਿੱਚੋਂ ਕਿਹੜਾ ਕਿਹੜਾ ਗਾਣਾ ਪਸੰਦ ਆਇਆ ਹੈ ਤੇ ਉਹ ਇਸ ਪਸੰਦ ਦੇ ਅਧਾਰ ਤੇ ਹੀ ਗਾਣਿਆਂ ਦੀਆਂ ਵੀਡਿਓ ਬਨਾਉਣਗੇ । ਇਸ ਦੇ ਨਾਲ ਹੀ ਦਿਲਜੀਤ ਨੇ ਇਹ ਜਾਣਕਾਰੀ ਵੀ ਸ਼ੇਅਰ ਕੀਤੀ ਹੈ ਕਿ ਉਹ ਨਵੇਂ ਗਾਣੇ ਦੀ ਸ਼ੂਟਿੰਗ ਵਿੱਚ ਬਿਜੀ ਹਨ। ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਕਹਿ ਰਹੇ ਹਨ ਕਿ ਉਹ ਗੁਲਾਬੀ ਪੱਗ ਗਾਣੇ ਨੂੰ ਸ਼ੇਅਰ ਕਰਨ ਦੇ ਨਾਲ ਨਾਲ ਕਮੈਂਟ ਕਰਨ । ਹੋਰ ਵੇਖੋ : ਖੁਦ ਨੂੰ ਗਹਿਣਿਆਂ ਨਾਲ ਸ਼ਿੰਗਾਰ ਕੇ ਕਿੱਥੇ ਚੱਲੀ ਹੈ ਸੁਨੰਦਾ ਸ਼ਰਮਾ ,ਵੇਖੋ ਤਸਵੀਰਾਂ https://www.instagram.com/p/Brhb6IfFF9l/ ਦਿਲਜੀਤ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਲੋਕਾਂ ਵੱਲੋਂ ਭੇਜੀਆਂ ਗਈਆਂ ਵੀਡਿਓ ਉਹਨਾਂ ਕੋਲ ਪਹੁੰਚ ਗਈਆਂ ਹਨ। ਹੁਣ ਉਹ  ਛੇਤੀ ਹੀ ਇਹ ਵੀਡਿਓ ਸ਼ੇਅਰ ਕਰਨਗੇ ।

0 Comments
0

You may also like