ਮੁੜ ਵਿਦੇਸ਼ 'ਚ ਧਮਾਲਾਂ ਪਾਉਣਗੇ ਦਿਲਜੀਤ ਦੋਸਾਂਝ, ਵਿਸ਼ਵ ਪ੍ਰਸਿੱਧ ਫੈਸਟੀਵਲ 'ਕੋਚੇਲਾ 2023' 'ਚ ਕਰਨਗੇ ਪਰਫਾਰਮ

written by Pushp Raj | January 11, 2023 01:38pm

Diljit Dosanjh perform in 'Coachella 2023': ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਦਮਦਾਰ ਗਾਇਕੀ ਲਈ ਮਸ਼ਹੂਰ ਹਨ। ਆਪਣੇ ਵਰਲਡ ਟੂਰ 'Born To Shine' ਤੋਂ ਬਾਅਦ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਵਿਦੇਸ਼ ਵਿੱਚ ਧਮਾਲਾਂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਜੀ ਹਾਂ ਦਿਲਜੀਤ ਵਿਸ਼ਵ ਪ੍ਰਸਿੱਧ ਫੈਸਟੀਵਲ 'ਕੋਚੇਲਾ 2023' ਵਿੱਚ ਸ਼ਿਰਕਤ ਕਰਨ ਵਾਲੇ ਹਨ।

image source YouTube

ਮੀਡੀਆ ਰਿਪੋਰਟਸ ਦੇ ਮੁਤਾਬਕ ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਅਤੇ ਪਾਕਿਸਤਾਨ ਤੋਂ ਪਸੂਰੀ ਫੇਮ ਗਾਇਕ ਅਲੀ ਸੇਠੀ, ਇਸੇ ਸਾਲ ਅਪ੍ਰੈਲ ਵਿੱਚ 'ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ 2023' ਵਿੱਚ ਪਰਫਾਰਮ ਕਰਨਗੇ। ਇਸ ਫੈਸਟੀਵਲ ਦੀ ਪ੍ਰਬੰਧਕ ਟੀਮ ਨੇ ਇਸ ਲਾਈਨਅੱਪ ਬਾਰੇ ਟਵੀਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ। ਬੈਡ ਬੰਨੀ, ਫ੍ਰੈਂਕ ਓਸ਼ੀਅਨ ਅਤੇ ਜੰਗਲੀ ਤੌਰ 'ਤੇ ਪ੍ਰਸਿੱਧ ਕੇ-ਪੌਪ ਬੈਂਡ ਬਲੈਕਪਿੰਕ ਵਰਗੇ ਕਈ ਵਿਸ਼ਵ ਪ੍ਰਸਿੱਧ ਸੰਗੀਤ ਬੈਂਡ ਵੀ ਇਸ ਫੈਸਟੀਵਲ ਵਿੱਚ ਹਿੱਸਾ ਲੈਣਗੇ।

ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਨਾਲ ਇਹ ਵੱਡੀ ਖਬਰ ਸਾਂਝੀ ਕੀਤੀ। ਜਿੱਥੇ ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਟਵਿੱਟਰ ਅਕਾਊਂਟ ਉੱਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਪਹਿਲੇ ਅਜਿਹੇ ਪੰਜਾਬੀ ਗਾਇਕ ਹੋਣਗੇ ਜੋ ਇਸ ਵਿਸ਼ਵ ਪ੍ਰਸਿੱਧ ਫੈਸਟੀਵਲ ਵਿੱਚ ਪਰਫਾਰਮੈਂਸ ਦੇਣ ਜਾ ਰਹੇ ਹਨ।

image Source : Instagram

ਦਿਲਜੀਤ ਵੱਲੋਂ ਇਸ ਅਧਿਕਾਰਿਤ ਐਲਾਨ ਤੋਂ ਬਾਅਦ ਫੈਨਜ਼ ਬੇਹੱਦ ਉਤਸ਼ਾਹਿਤ ਹਨ। ਇਸ ਨੂੰ ਲੈ ਕੇ ਫੈਨਜ਼ ਵੱਖ-ਵੱਖ ਤਰੀਕੇ ਨਾਲ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਟਵੀਟ ਕੀਤਾ, "Whattttt!! @coachella 'ਤੇ ਪੰਜਾਬੀ ਸੰਗੀਤ?!?!?!?! @diljitdosanjh ਨੂੰ ਬਹੁਤ-ਬਹੁਤ ਵਧਾਈਆਂ ਸਾਨੂੰ ਇਸ ਤਰ੍ਹਾਂ ਨਕਸ਼ੇ 'ਤੇ ਰੱਖਣ ਲਈ।" ਇੱਕ ਹੋਰ ਨੇ ਕਿਹਾ, "ਦਿਲਜੀਤ ਕੋਚੇਲਾ ਵਿੱਚ ਪ੍ਰਦਰਸ਼ਨ ਕਰ ਰਿਹਾ ਹੈ?!?! ਇਹ ਬਹੁਤ ਡੋਪ ਹੈ।"

ਫੈਨਜ਼ ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਇਹ ਵੀ ਲਿਖਿਆ ਗਿਆ, "ਇਹ ਬਹੁਤ ਵੱਡਾ ਹੈ। @coachella ਦੀ ਲਾਈਨ ਵਿੱਚ @diljitdosanjh। ਬਹੁਤ ਹੱਕਦਾਰ।" ਇੱਕ ਹੋਰ ਟਵੀਟ ਨੇ ਗੋਲਡਨ ਗਲੋਬਜ਼ 2023 ਵਿੱਚ RRR ਦੀ ਜਿੱਤ ਨੂੰ ਵੀ ਉਜਾਗਰ ਕੀਤਾ; ਇਸ ਵਿੱਚ ਲਿਖਿਆ ਹੈ, "ਭਾਰਤੀ ਸੰਗੀਤ ਦੇ ਦ੍ਰਿਸ਼ ਲਈ ਇੱਕ ਵਿਸ਼ਾਲ ਦਿਨ। RRR ਨੇ ਵਧੀਆ ਤੇ ਅਸਲੀ ਆਵਾਜ਼ ਲਈ ਗੋਲਡਨ ਗਲੋਬ 2023 ਜਿੱਤਿਆ ਅਤੇ @coachella ਦੀ ਕਤਾਰ ਵਿੱਚ ਪੰਜਾਬੀ ਗਾਇਕ @diljitdosanjh ।" ਇੱਕ ਪ੍ਰਸ਼ੰਸਕ ਨੇ ਦਿਲਜੀਤ ਇਸ ਉੁਪਲਬਧੀ ਨੂੰ ਇਤਿਹਾਸਿਕ ਦੱਸਿਆ ਹੈ।

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਗਿਟਾਰ ਦੀ ਧੁਨ 'ਤੇ ਗਾਇਆ ਗੀਤ 'ਮੂਨ ਰਾਈਜ਼', ਪ੍ਰਸ਼ੰਸਕਾਂ ਨੇ ਕੀਤੀ ਤਾਰੀਫ

ਜਾਣੋ ਕੀ ਹੈ ਵਿਸ਼ਵ ਪ੍ਰਸਿੱਧ ਫੈਸਟੀਵਲ Coachella
ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਅਕਤੂਬਰ 1999 ਵਿੱਚ ਦੋ ਦਿਨਾਂ ਦੇ ਤਿਉਹਾਰ ਵਜੋਂ ਸ਼ੁਰੂ ਹੋਇਆ। ਇਹ ਫੈਸਟੀਵਲ ਮੌਸਮ ਦੇ ਬਦਲਾਅ ਦੌਰਾਨ ਪੂਰੇ ਕੋਚੇਲਾ ਵੈਲੀ ਮਿਊਜ਼ਿਕ ਫੈਸਟੀਵਲ ਵਜੋਂ ਮਨਾਇਆ ਜਾਂਦਾ ਹੈ। ਇਸ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਵਿੱਚ ਕਈ ਪੜਾਵਾਂ 'ਤੇ ਸੰਗੀਤ ਦੀ ਵਿਸ਼ੇਸ਼ਤਾ ਨੂੰ ਦਰਸਾਇਆ ਜਾਂਦਾ ਹੈ। ਅਜਿਹੇ ਵਿੱਚ ਇਸ ਫੈਸਟੀਵਲ ਵਿੱਚ ਪੰਜਾਬੀ ਸੰਗੀਤ ਦਾ ਸ਼ਾਮਿਲ ਕੀਤਾ ਜਾਣਾ ਤੇ ਇੱਕ ਪੰਜਾਬੀ ਗਾਇਕ ਦੀ ਪਰਫਾਰਮੈਂਸ ਪੰਜਾਬ ਦੇ ਲੋਕਾਂ ਅਤੇ ਦੇਸ਼ਵਾਸੀਆਂ ਲਈ ਮਾਣ ਦੀ ਗੱਲ ਹੋਵੇਗੀ।

You may also like