ਦਿਲਜੀਤ ਦੋਸਾਂਝ ਦੇ ਇਸ ਨੰਨ੍ਹੇ ਕਿਊਟ ਫੈਨ ਨੇ ਕੀ ਕੀਤਾ ਅਜਿਹਾ ਕਿ ਛਾਇਆ ਸ਼ੋਸ਼ਲ ਮੀਡੀਆ ਉੱਤੇ, ਦੇਖੋ ਵੀਡੀਓ

written by Lajwinder kaur | May 26, 2019

ਪੰਜਾਬੀ ਇੰਡਸਟਰੀ ਦੇ ਸਭ ਦੇ ਹਰਮਨ ਪਿਆਰੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਆਪਣੀ ਗਾਇਕੀ ਤੋਂ ਇਲਾਵਾ ਆਪਣੀ ਅਦਾਕਾਰੀ ਦੇ ਨਾਲ ਵੀ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਛੜਾ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ। ਉਨ੍ਹਾਂ ਦੀ ਇਸ ਫ਼ਿਲਮ ਦਾ ਟਰੇਲਰ ਤੇ ਟਾਈਟਲ ਟਰੈਕ ਲੋਕਾਂ ਦੇ ਸਨਮੁਖ ਹੋ ਚੁੱਕਿਆ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ‘ਚ ਦਿਲਜੀਤ ਦੀ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕਤਾ ਬਣੀ ਹੋਈ ਹੈ।

ਹੋਰ ਵੇਖੋ:ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਟਰੇਲਰ ਹੋਇਆ ਰਿਲੀਜ਼, ਕੈਲੀ ਜਾਂ ਨੀਰੂ ਕਿਸ ਨੂੰ ਵਿਆਹ ਕੇ ਲਿਆਉਣਗੇ ਦਿਲਜੀਤ ?

ਹਾਲ ‘ਚ ਦਿਲਜੀਤ ਦੋਸਾਂਝ ਦਾ ਟਾਈਟਲ ਟਰੈਕ ਛੜਾ ਰਿਲੀਜ਼ ਹੋਇਆ ਹੈ। ਇਸ ਗੀਤ ਉੱਤੇ ਇੱਕ ਛੋਟੇ ਬੱਚੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਲਗਭਗ ਛੇ-ਸੱਤ ਮਹੀਨਿਆਂ ਦਾ ਇਹ ਛੋਟਾ ਬੱਚਾ ਜੋ ਹਾਲੇ ਬੈਠਣਾ ਹੀ ਸਿੱਖ ਰਿਹਾ ਹੈ। ਪਰ ਉਹ ਦਿਲਜੀਤ ਦੋਸਾਂਝ ਦੇ ਗੀਤ ਉੱਤੇ ਹੱਥ ਪੈਰ ਹਿਲਾ ਕੇ ਆਪਣੀ ਅਦਾਵਾਂ ਦੇ ਨਾਲ ਸਭ ਦਾ ਦਿਲ ਜਿੱਤ ਰਿਹਾ ਹੈ। ਖ਼ੁਦ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘Gurek ...LOVE U BUGDI...LOVE MY FANS... Gurek Nu Gal Samjh aa Gai SHADEY Wali...’। ਇਸ ਵੀਡੀਓ ਦੇ ਵਿਊਜ਼ ਦੋ ਲੱਖ ਨੂੰ ਪਾਰ ਹੋਣ ਵਾਲੇ ਨੇ ਤੇ ਹਜ਼ਾਰਾਂ ਹੀ ਕਮੈਂਟ ਆਏ ਨੇ। ਇਸ ਵੀਡੀਓ ਨੂੰ ਬਾਲੀਵੁੱਡ ਦੇ ਕਲਾਕਾਰਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫ਼ਿਲਮ ‘ਛੜਾ’ ਨੂੰ ਲੈ ਕੇ ਦੋਵਾਂ ਕਲਾਕਾਰ ਪੱਬਾਂ ਭਾਰ ਹੋਏ ਪਏ ਨੇ। ਜਗਦੀਪ ਸਿੱਧੂ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਛੜਾ 21 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

 

 

0 Comments
0

You may also like