ਦਿਲਜੀਤ ਦੋਸਾਂਝ ਦੇ ਗੀਤਾਂ ਦੀ ਹਰਿਆਣਾ ਪੁਲਿਸ ਵੀ ਹੈ ਦੀਵਾਨੀ,ਵੇਖੋ ਵੀਡੀਓ 

Written by  Shaminder   |  March 11th 2019 02:10 PM  |  Updated: March 11th 2019 02:10 PM

ਦਿਲਜੀਤ ਦੋਸਾਂਝ ਦੇ ਗੀਤਾਂ ਦੀ ਹਰਿਆਣਾ ਪੁਲਿਸ ਵੀ ਹੈ ਦੀਵਾਨੀ,ਵੇਖੋ ਵੀਡੀਓ 

ਦਿਲਜੀਤ ਦੋਸਾਂਝ ਇੱਕ ਅਜਿਹਾ ਕਲਾਕਾਰ ਹੈ । ਜੋ ਹਰ ਕਿਸੇ ਦਾ ਚਹੇਤਾ ਕਲਾਕਾਰ ਹੈ । ਉਸ ਦੇ ਗੀਤ ਜਿੱਥੇ ਯੰਗਸਟਰ ਨੂੰ ਪਸੰਦ ਆਉਂਦੇ ਨੇ,ਉੱਥੇ ਹੀ ਉਨ੍ਹਾਂ ਦੇ ਗੀਤਾਂ ਨੂੰ ਗੈਰ ਭਾਸ਼ਾਈ ਲੋਕ ਜੋ ਕਿ ਪੰਜਾਬੀ ਭਾਸ਼ਾ ਦੇ ਜਾਣਕਾਰ ਵੀ ਨਹੀਂ ਹਨ,ਉਹ ਵੀ ਪਸੰਦ ਕਰਦੇ ਨੇ ।

ਹੋਰ ਵੇਖੋ:ਅਕਾਸ਼ ਅੰਬਾਨੀ ਅਤੇ ਸ਼ਲੋਕਾ ਦੇ ਵਿਆਹ ‘ਚ ਪਹੁੰਚੇ ਕਈ ਸਟਾਰਸ, ਸੋਨਾਲੀ ਬੇਂਦਰੇ ‘ਤੇ ਟਿਕੀਆਂ ਸਨ ਸਭ ਦੀਆਂ ਨਜ਼ਰਾਂ

https://www.instagram.com/p/Bu26Ogxl-uK/

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਪਰਫਾਰਮੈਂਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ "It was Pleasure to have u Guys on the Concert ? Welcome to The BHANGRA WORLD ? When ever You Guys Visit the Concert,Next .. Just Let Us Know.. Would Love to meet You ?? RESPECT "

diljit diljit

ਵੀਡੀਓ 'ਚ ਉਨ੍ਹਾਂ ਦੀ ਸਿਕਓਰਿਟੀ 'ਚ ਤਾਇਨਾਤ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਉਹ ਦਿਲਜੀਤ ਦੋਸਾਂਝ ਨੂੰ ਜਾਣਦੇ ਨੇ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਹਾਂ ਅਤੇ ਉਹ ਵੀ ਦਿਲਜੀਤ ਦੇ ਫੈਨਸ ਹਨ ਅਤੇ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਗੀਤਾਂ ਦਾ ਖੂਬ ਅਨੰਦ ਵੀ ਮਾਣਿਆ । ਦਿਲਜੀਤ ਦੋਸਾਂਝ ਨੇ ਸ਼ਿਵ ਕੁਮਾਰ ਬਟਾਲਵੀ ਵੱਲੋਂ ਲਿਖਿਆ ਗੀਤ ਇੱਕ ਕੁੜੀ ਜਿਸ ਦਾ ਨਾਂਅ ਮੁਹੱਬਤ, ਪੰਜ ਤਾਰਾ ਸਣੇ ਹੋਰ ਕਈ ਹਿੱਟ ਗੀਤ ਗਾ ਕੇ ਲੋਕਾਂ ਨੂੰ ਝੂਮਣ ਲਾ ਦਿੱਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network