ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਕਿਹਾ- ‘ਖਾਣੇ ਤੋਂ ਬਾਅਦ ਭਾਂਡੇ ਵੀ ਖੁਦ ਹੀ ਮਾਂਜੇ ਹਨ’

written by Lajwinder kaur | November 11, 2022 11:47am

Diljit Dosanjh shares funny video: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਦਰਸ਼ਕਾਂ ਦੇ ਨਾਲ Positivity ਦਿੰਦੇ ਹੋਏ ਆਪਣੇ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਭਾਂਡੇ ਮਾਂਜਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਆਮਿਰ ਖ਼ਾਨ ਚਿੱਟੀ ਦਾੜ੍ਹੀ ਅਤੇ ਥੱਕੇ ਹੋਏ ਸਰੀਰ ਵਾਲੀ ਲੁੱਕ ‘ਚ ਨਜ਼ਰ ਆਏ, ਐਕਟਰ ਦਾ ਇਹ ਰੂਪ ਦੇਖ ਕੇ ਫੈਨਜ਼ ਹੋਏ ਹੈਰਾਨ

diljit dosanjh shares new video with fans

ਐਕਟਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਨਵਾਂ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੀ ਰਸੋਈ ਵਿੱਚ ਨਜ਼ਰ ਆ ਰਹੇ ਨੇ ਅਤੇ ਭਾਂਡੇ ਮਾਂਜੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਉਹ ਕਹਿ ਰਹੇ ਨੇ ਕਿ ਲਓ ਜੀ ਬਨਾਉਂਦੇ ਨੂੰ ਵੀ ਦੇਖਿਆ..ਖਾਂਦਿਆਂ ਨੂੰ ਵੀ ਦੇਖਿਆ...ਪਰ ਤੁਸੀਂ ਮੈਨੂੰ ਕਦੇ ਭਾਂਡੇ ਧੋਦਿਆਂ ਨੂੰ ਨਹੀਂ ਦੇਖਿਆ ਹੋਣਾ, ਸੋ ਮੈਂ ਕਿਹਾ ਚੱਲੋ ਉਹ ਵੀ ਤੁਹਾਨੂੰ ਦਿਖਾ ਦੇਵਾਂ ਕਿ ਭਾਂਡੇ ਵੀ ਖੁਦ ਹੀ ਧੋਦੇ ਹਾਂ..

ਇਸ ਵੀਡੀਓ ਵਿੱਚ ਦਿਲਜੀਤ ਦੋਸਾਂਝ ਨੇ ਕਿਹਾ ‘ਜਿਵੇਂ ਮੇਰੇ ਭਾਂਡੇ ਸਾਫ ਨੇ ਉਵੇਂ ਮੇਰਾ ਦਿਲ ਵੀ ਸਾਫ ਹੈ’। ਗਾਇਕ ਨੇ ਕਿਹਾ ਕਿ Positive ਕੇ ਲਈ ਤੀਲੀਆਂ ਦੀ ਡੱਬੀ ਲੈ ਆਉਂਦੀ ਹੈ। ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਵਿੱਚ ਹਾਸੇ ਵਾਲੇ ਇਮੋਜ਼ੀ ਸ਼ੇਅਰ ਕਰ ਰਹੇ ਹਨ।

singer diljit dosanjh

ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਭਾਵੇਂ ਉਹ ਇਨ੍ਹੀਂ ਦਿਨੀਂ ਆਪਣੇ ਇੱਕ ਤੋਂ ਬਾਅਦ ਇੱਕ ਕਈ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ, ਪਰ ਰੁਝੇਵੇਂ ਦੇ ਬਾਵਜੂਦ ਵੀ ਉਹ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਸਮਾਂ ਕੱਢ ਹੀ ਲੈਂਦੇ ਹਨ। ਹਾਲ ਹੀ ਚ ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ, ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਜੇ ਗੱਲ ਕਰੀਏ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਇਮਤਿਆਜ਼ ਅਲੀ ਦੀ ਫ਼ਿਲਮ ਵਿੱਚ ਕੰਮ ਕਰ ਰਹੇ ਹਨ। ਇਹ ਫ਼ਿਲਮ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ।

 

 

 

View this post on Instagram

 

A post shared by DILJIT DOSANJH (@diljitdosanjh)

You may also like