ਦਿਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਧਾਰਮਿਕ ਗੀਤ 'ਨਾਨਕ ਜੀ', ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਕੀਤਾ ਸਮਰਪਿਤ, ਦੇਖੋ ਟੀਜ਼ਰ

written by Lajwinder kaur | November 06, 2022 05:28pm

Diljit Dosanjh religious song: ਪੰਜਾਬੀ ਗਾਇਕ ਦਿਲਜੀਤ ਦੋਸਾਂਝ  ਜੋ ਕਿ ਹਰ ਵਾਰ ਆਪਣੀ ਟੀਮ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ  ਦੇ ਪ੍ਰਕਾਸ਼ ਪੁਰਬ ਉੱਤੇ ਧਾਰਮਿਕ ਗੀਤ ਲੈ ਕੇ ਆਉਂਦੇ ਨੇ। ਪਿਛਲੇ ਸਾਲ ਉਹ ਧਾਰਮਿਕ ਗੀਤ ‘ਧਿਆਨ ਧਰ ਮਹਿਸੂਸ ਕਰ’ ਲੈ ਕੇ ਆਏ ਸਨ, ਉਸ ਤੋਂ ਪਹਿਲਾਂ ਵੀ ਉਹ ‘ਪੈਗੰਬਰ’, ‘ਆਰ ਨਾਨਕ ਪਾਰ ਨਾਨਕ’ ਤੇ ‘ਨਾਨਕ ਆਦਿ ਜੁਗਾਦਿ ਜੀਓ’ ਵਰਗੇ ਧਾਰਮਿਕ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਰੂਹਾਨੀ ਸਕੂਨ ਦੇ ਚੁੱਕੇ ਹਨ। ਇਸ ਵਾਰ ਉਹ ਧਾਰਮਿਕ ਗੀਤ 'ਨਾਨਕ ਜੀ'  ਲੈ ਕੇ ਆ ਰਹੇ ਹਨ।

ਹੋਰ ਪੜ੍ਹੋ : ਹਿੰਮਤ ਸੰਧੂ ਨੇ ਮਿਹਨਤ ਨਾਲ ਬਣਾਇਆ ਨਵਾਂ ਘਰ, ਭਾਵੁਕ ਪੋਸਟ ਪਾ ਕੇ ਕਿਹਾ-‘ਕਿਸੇ ਟਾਈਮ ਕਿਰਾਏ ਦੇ ਘਰ ‘ਚੋਂ ਮਕਾਨ ਮਾਲਿਕ ਨੇ ਰਾਤ ਦੇ 1 ਵਜੇ ਕੱਢਿਆ ਸੀ’

diljit dosanjh religious song image source: instagram

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਧਾਰਮਿਕ ਗੀਤ ਦੇ ਪੋਸਟਰ ਤੋਂ ਬਾਅਦ ਟੀਜ਼ਰ ਨੂੰ ਵੀ ਸਾਂਝਾ ਕੀਤਾ ਹੈ। ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- 'ਧੰਨ ਧੰਨ ਗੁਰੂ ਨਾਨਕ ਜੀ 🙏🏽 ਸ਼ੁਕਰ ਸ਼ੁਕਰ 🙏🏽' ਅਤੇ ਨਾਲ ਹੀ ਉਨ੍ਹਾਂ ਨੇ ਆਪਣੀ ਟੀਮ ਨੂੰ ਟੈਗ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

diljit dosanjh religious song image source: instagram

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ।  ਦੱਸ ਦਈਏ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 8 ਨਵੰਬਰ ਨੂੰ ਸਮੂਹ ਸੰਗਤਾਂ ਵੱਲੋਂ ਵਿਸ਼ਵ ਭਰ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾਵੇਗਾ।

diljit dosanjh share teaser nanak ji image source: instagram

 

View this post on Instagram

 

A post shared by DILJIT DOSANJH (@diljitdosanjh)

You may also like