ਬਜ਼ੁਰਗ ਔਰਤ ’ਤੇ ਟਿੱਪਣੀ ਕਰਨ ਤੇ ਦਿਲਜੀਤ ਦੋਸਾਂਝ ਨੇ ਕੰਗਨਾ ਦੀ ਕੀਤੀ ਨਿੰਦਾ

written by Rupinder Kaler | December 03, 2020

ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋਈ ਬੇਬੇ ਤੇ ਟਿੱਪਣੀ ਕਰਨੀ ਕੰਗਨਾ ਰਨੌਤ ਨੂੰ ਮਹਿੰਗੀ ਪੈ ਰਹੀ ਹੈ । ਲੋਕ ਕੰਗਨਾ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਕੋਸ ਰਹੇ ਹਨ । ਇਸ ਸਭ ਦੇ ਚਲਦੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਪੋਸਟ ਪਾ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ । ਇਸ ਪੋਸਟ ਰਾਹੀਂ ਦਿਲਜੀਤ ਨੇ ਨਾ ਸਿਰਫ ਕੰਗਨਾ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ ਹਨ ।

diljit

ਹੋਰ ਪੜ੍ਹੋ :

Kangana-Ranaut

ਦਿਲਜੀਤ ਨੇ ਆਪਣੀ ਪੋਸਟ ਵਿੱਚ ਲਿਖਿਆ- ‘ਸਤਿਕਾਰਯੋਗ ਮਹਿੰਦਰ ਕੌਰ ਜੀ। ਆਹ ਸੁਨ ਲਾ ਨੀ ਵਿਦ ਪਰੂਫ ਕੰਗਨਾ ਰਨੌਤ। ਆਦਮੀ ਨੂੰ ਇੰਨਾ ਵੀ ਅੰਨ੍ਹਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲਦੀ ਫਿਰਦੀ ਹੋ।” ਦਿਲਜੀਤ ਨੇ ਇਸ ਪੋਸਟ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਬਜ਼ੁਰਗ ਔਰਤ ਮਹਿੰਦਰ ਕੌਰ ਆਪਣੀ ਪਛਾਣ ਸਪੱਸ਼ਟ ਕਰਦੀ ਹੋਈ ਕਹਿ ਰਹੀ ਹੈ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਖੇਤੀ ਕਰ ਰਹੀ ਹੈ।

ptc

 

ਉਨ੍ਹਾਂ ਨੂੰ ਇਸ ਲਹਿਰ ਵਿਚ ਸ਼ਾਮਲ ਹੋਣ ਦਾ ਅਧਿਕਾਰ ਹੈ। ਇਸ ਪੋਸਟ ਨੂੰ ਵੇਖਦਿਆਂ ਬਹੁਤ ਸਾਰੇ ਪ੍ਰਤੀਕਰਮ ਸਾਹਮਣੇ ਆਉਣੇ ਸ਼ੁਰੂ ਹੋਏ। ਦੱਸ ਦੇਈਏ ਕਿ ਕੰਗਨਾ ਨੂੰ ਆਪਣੇ ਟਵੀਟ ਲਈ ਬੁਰੀ ਤਰ੍ਹਾਂ ਟ੍ਰੋਲ ਹੋਈ ਸੀ ਜਿਸ ਵਿੱਚ ਉਸਨੇ ਗਲਤ ਜਾਣਕਾਰੀ ਦਿੱਤੀ ਸੀ ਕਿ ਉਹੀ ਬੁੱਢੀ ਔਰਤ ਕਿਸਾਨ ਪ੍ਰੋਟੈਸਟ ਵਿੱਚ ਸ਼ਾਮਲ ਹੋਈ ਸੀ ਜੋ ਕਿ ਸ਼ਾਹੀਨ ਬਾਗ ਵਿੱਚ ਵੀ ਦਿਖਾਈ ਦਿੱਤੀ ਸੀ। ਜਦੋਂ ਇਹ ਤੱਥ ਜਾਂਚ ਵਿੱਚ ਗਲਤ ਸਾਹਮਣੇ ਆਇਆ ਹੈ। ਅਜਿਹੀ ਸਥਿਤੀ ਵਿੱਚ ਕੰਗਨਾ ਨੇ ਆਪਣਾ ਟਵੀਟ ਹਟਾ ਦਿੱਤਾ ਸੀ।

https://twitter.com/diljitdosanjh/status/1334148620799492096

 

0 Comments
0

You may also like