ਦਿਲਜੀਤ ਦੀਆਂ ਮਹਿਫ਼ਿਲਾਂ 'ਚ ਸੋਨੀ ਕਰਿਉ ਦਾ ਸ਼ਾਨਦਾਰ ਭੰਗੜਾ, 'ਛੜਾ' ਫ਼ਿਲਮ ਦਾ ਇੱਕ ਹੋਰ ਗੀਤ ਹੋਇਆ ਰਿਲੀਜ਼

Written by  Aaseen Khan   |  June 13th 2019 11:42 AM  |  Updated: June 13th 2019 11:42 AM

ਦਿਲਜੀਤ ਦੀਆਂ ਮਹਿਫ਼ਿਲਾਂ 'ਚ ਸੋਨੀ ਕਰਿਉ ਦਾ ਸ਼ਾਨਦਾਰ ਭੰਗੜਾ, 'ਛੜਾ' ਫ਼ਿਲਮ ਦਾ ਇੱਕ ਹੋਰ ਗੀਤ ਹੋਇਆ ਰਿਲੀਜ਼

ਦਿਲਜੀਤ ਦੋਂਸਾਝ ਅਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ 'ਛੜਾ' ਦਾ ਉਹ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਹਰ ਕੋਈ ਬੇਸਬਰੀ ਨਾਲ ਉਡੀਕ ਰਿਹਾ ਸੀ। ਜੀ ਹਾਂ ਸ਼ੋਸ਼ਲ ਮੀਡੀਆ ਸਟਾਰਜ਼ ਸੋਨੀ ਕਰਿਉ ਨਾਲ ਫਿਲਮਾਇਆ ਫ਼ਿਲਮ 'ਛੜਾ' ਦਾ ਗੀਤ ਮਹਿਫ਼ਿਲ ਰਿਲੀਜ਼ ਹੋ ਚੁੱਕਿਆ ਹੈ। ਬਹੁਤ ਸਾਰੇ ਰੰਗਾਂ ਨਾਲ ਭਰਪੂਰ ਇਸ ਗੀਤ 'ਚ ਦਿਲਜੀਤ ਅਤੇ ਨੀਰੂ ਬਾਜਵਾ ਵੀ ਸੋਨੀ ਕਰਿਉ ਦੇ ਅੰਦਾਜ਼ 'ਚ ਨੱਚਦੇ ਟੱਪਦੇ ਨਜ਼ਰ ਆ ਰਹੇ ਹਨ।

ਗੀਤ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਅਵਾਜ਼ ਹੈ ਅਤੇ ਰੈਵ ਹੰਜਰਾ ਦੇ ਬੋਲ ਹਨ। ਵੀ ਰੈਕਸ ਮਿਊਜ਼ਿਕ ਵੱਲੋਂ ਗਾਣੇ ਦਾ ਸੰਗੀਤ ਤਿਆਰ ਕੀਤਾ ਗਿਆ ਹੈ।ਜਗਦੀਪ ਸਿੰਘ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਛੜਾ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਸਾਰੇ ਹੀ ਗਾਣੇ ਅਤੇ ਟਰੇਲਰ ਸੁਪਰਹਿੱਟ ਰਹੇ ਹਨ।

ਹੋਰ ਵੇਖੋ : ਟਰੇਲਰ ਤੋਂ ਬਾਅਦ 'ਮਿੰਦੋ ਤਸੀਲਦਾਰਨੀ' ਦੇ ਪਹਿਲੇ ਗੀਤ ਨੇ ਵੀ ਮਚਾਈ ਧਮਾਲ,(ਵੀਡੀਓ)

ਫ਼ਿਲਮ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਕਾਮੇਡੀ ਰੋਮਾਂਟਿਕ ਡਰਾਮਾ ਹੋਣ ਵਾਲੀ ਹੈ ਜਿਸ 'ਚ ਦਿਲੀਜਤ ਅਤੇ ਨੀਰੂ ਬਾਜਵਾ ਸਮੇਤ ਅਨੀਤਾ ਦੇਵਗਨ, ਜਗਜੀਤ ਸੰਧੂ, ਹਰਦੀਪ ਗਿੱਲ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network