ਦੇਖੋ ਇੰਝ ਹੋਇਆ ਸੋਨੀ ਕਰਿਉ ਨਾਲ ਦਿਲਜੀਤ ਦਾ ਗੀਤ 'ਮਹਿਫ਼ਿਲ' ਸ਼ੂਟ,ਵੀਡੀਓ ਹੋਇਆ ਵਾਇਰਲ

Written by  Aaseen Khan   |  June 14th 2019 04:36 PM  |  Updated: June 14th 2019 04:36 PM

ਦੇਖੋ ਇੰਝ ਹੋਇਆ ਸੋਨੀ ਕਰਿਉ ਨਾਲ ਦਿਲਜੀਤ ਦਾ ਗੀਤ 'ਮਹਿਫ਼ਿਲ' ਸ਼ੂਟ,ਵੀਡੀਓ ਹੋਇਆ ਵਾਇਰਲ

ਪਿਛਲੇ ਦਿਨੀਂ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਗੀਤ ਮਹਿਫ਼ਿਲ ਰਿਲੀਜ਼ ਹੋਇਆ ਜਿਸ 'ਚ ਸ਼ੋਸ਼ਲ ਮੀਡੀਆ ਸਟਾਰਜ਼ ਸੋਨੀ ਕਰਿਉ ਨੇ ਵੀ ਸ਼ਿਰਕਤ ਕੀਤੀ ਜਿੰਨ੍ਹਾਂ ਦੇ ਭੰਗੜੇ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ। ਦਿਲਜੀਤ ਦੋਸਾਂਝ ਵੱਲੋਂ ਹੁਣ ਗੀਤ ਦੀ ਮੇਕਿੰਗ ਦਾ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ ਜਿਸ 'ਚ ਦਿਲਜੀਤ ਦੋਸਾਂਝ ਅਤੇ ਗੁਰਪ੍ਰੀਤ ਸੋਨੀ ਉਹਨਾਂ ਦੇ ਸਟਾਈਲ 'ਚ ਭੰਗੜਾ ਪਾ ਰਹੇ ਹਨ। ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ : ਇੱਕ ਮਾਂ ਦੀ ਕੁਰਬਾਨੀ ਨੂੰ ਖ਼ੂਬ ਬਿਆਨ ਕਰਦਾ ਹੈ ਗੈਰੀ ਸੰਧੂ ਦਾ ਇਹ ਗੀਤ, ਦੇਖੋ ਵੀਡੀਓ

ਗੀਤ ਨੂੰ ਹੁਣ ਤੱਕ ਯੂ ਟਿਊਬ 'ਤੇ 37 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਗਾਣੇ 'ਚ ਦਿਲਜੀਤ ਦੀ ਅਵਾਜ਼ ਹੈ ਅਤੇ ਰੈਵ ਹੰਜਰਾ ਦੇ ਬੋਲ ਹਨ। ਵੀ ਰੈਕਸ ਮਿਊਜ਼ਿਕ ਵੱਲੋਂ ਗਾਣੇ ਦਾ ਸੰਗੀਤ ਤਿਆਰ ਕੀਤਾ ਗਿਆ ਹੈ।ਜਗਦੀਪ ਸਿੰਘ ਸਿੱਧੂ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ਛੜਾ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਸਾਰੇ ਹੀ ਗਾਣੇ ਅਤੇ ਟਰੇਲਰ ਸੁਪਰਹਿੱਟ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network