ਇੱਕ ਮਾਂ ਦੀ ਕੁਰਬਾਨੀ ਨੂੰ ਖ਼ੂਬ ਬਿਆਨ ਕਰਦਾ ਹੈ ਗੈਰੀ ਸੰਧੂ ਦਾ ਇਹ ਗੀਤ, ਦੇਖੋ ਵੀਡੀਓ

Written by  Aaseen Khan   |  June 10th 2019 11:33 AM  |  Updated: June 10th 2019 11:33 AM

ਇੱਕ ਮਾਂ ਦੀ ਕੁਰਬਾਨੀ ਨੂੰ ਖ਼ੂਬ ਬਿਆਨ ਕਰਦਾ ਹੈ ਗੈਰੀ ਸੰਧੂ ਦਾ ਇਹ ਗੀਤ, ਦੇਖੋ ਵੀਡੀਓ

ਇੱਕ ਮਾਂ ਦੀ ਕੁਰਬਾਨੀ ਨੂੰ ਖ਼ੂਬ ਬਿਆਨ ਕਰਦਾ ਹੈ ਗੈਰੀ ਸੰਧੂ ਦਾ ਇਹ ਗੀਤ, ਦੇਖੋ ਵੀਡੀਓ : ਮੰਨੇ ਪ੍ਰਮੰਨੇ ਗਾਇਕ, ਗੀਤਕਾਰ ਅਤੇ ਅਦਾਕਾਰ ਗੈਰੀ ਸੰਧੂ ਅਕਸਰ ਸ਼ੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਗੈਰੀ ਸੰਧੂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹ ਆਪਣੀ ਮਾਂ ਨਾਲ ਖੜੇ ਨਜ਼ਰ ਆ ਰਹੇ ਹਨ। ਗੈਰੀ ਸੰਧੂ ਮਾਂ ਦੀ ਮਮਤਾ ਤੇ ਪਿਆਰ ਨੂੰ ਬਿਆਨ ਕਰਦਾ ਇੱਕ ਖ਼ੂਬਸੂਰਤ ਗੀਤ ਵੀ ਇਸ ਵੀਡੀਓ 'ਚ ਗਾਉਂਦੇ ਸੁਣਾਈ ਦੇ ਰਹੇ ਹਨ। ਜੈਸਮੀਨ ਸੈਂਡਲਾਸ ਨਾਲ ਰਿਸ਼ਤਿਆਂ ਨੂੰ ਲੈ ਕੇ ਹਮੇਸ਼ਾ ਸੁਰਖ਼ੀਆਂ 'ਚ ਰਹਿਣ ਵਾਲੇ ਗੈਰੀ ਸੰਧੂ ਦਾ ਇਹ ਵੀਡੀਓ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੱਕ ਮਾਂ ਦੀ ਲਾਸਾਨੀ ਕੁਰਬਾਨੀ ਨੂੰ ਭੁੱਲਣ ਵਾਲੇ ਲੋਕਾਂ ਨੂੰ ਗੈਰੀ ਦਾ ਇਹ ਗੀਤ ਬਹੁਤ ਕੁਝ ਸਿਖਾਉਂਦਾ ਹੈ।

 

View this post on Instagram

 

Pure love

A post shared by Garry Sandhu (@officialgarrysandhu) on

ਹੋਰ ਵੇਖੋ : ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦਾ ਐਲਾਨ

ਗੈਰੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਸ ਸਾਲ ਬਾਲੀਵੁੱਡ 'ਚ ਆਪਣੇ ਗੀਤ ਹੌਲੀ ਹੌਲੀ ਨਾਲ ਡੈਬਿਊ ਕਰ ਚੁੱਕੇ ਹਨ। ਇਸ ਤੋਂ ਇਲਾਵਾ ਹਾਲ ਹੀ 'ਚ ਗੁਰਲੇਜ਼ ਅਖ਼ਤਰ ਨਾਲ ਰਿਲੀਜ਼ ਹੋਇਆ ਉਹਨਾਂ ਦਾ ਗੀਤ 'ਟੇਕ ਆਫ਼' ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਗਾਇਕੀ ਦੇ ਨਾਲ ਨਾਲ ਗੈਰੀ ਸੰਧੂ ਅਦਾਕਾਰੀ 'ਚ ਵੀ ਹੱਥ ਅਜ਼ਮਾ ਚੁੱਕੇ ਹਨ। ਜੈਜ਼ੀ ਬੀ ਨਾਲ ਆਈ ਉਹਨਾਂ ਦੀ ਫ਼ਿਲਮ ਰੋਮੀਓ ਰਾਂਝਾ 'ਚ ਉਹਨਾਂ ਦੇ ਕੰਮ ਦੀ ਕਾਫੀ ਪ੍ਰਸ਼ੰਸ਼ਾ ਹੋਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network