ਸਿਨੇਮਾ ਘਰ ‘ਚ ਹੌਸਲਾ ਰੱਖ ਫ਼ਿਲਮ ਦੇਖਣ ਆਏ ਦਰਸ਼ਕਾਂ ਦੇ ਵਿਚਕਾਰ ਪਹੁੰਚ ਕੇ ਦਿਲਜੀਤ ਦੋਸਾਂਝ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਦੇਖੋ ਵੀਡੀਓ

written by Lajwinder kaur | October 31, 2021

ਦਿਲਜੀਤ ਦੋਸਾਂਝ (DILJIT DOSANJH) ਦੀ ਫ਼ਿਲਮ ਹੌਸਲਾ ਰੱਖ (Honsla Rakh)ਜੋ ਕਿ ਬਾਕਸ ਆਫ਼ਿਸ ਬਾਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਜੀ ਹਾਂ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ੀ ਦੇਣ ਦੇ ਲਈ ਦਿਲਜੀਤ ਦੋਸਾਂਝ ਕੈਨੇਡਾ ਪਹੁੰਚ ਗਏ ਹਨ। ਉੱਥੇ ਪਹੁੰਚ  ਕੇ ਉਹ ਕੈਨੇਡਾ ਦੇ ਥਿਏਟਰਾਂ ਚ ਸਰਪ੍ਰਾਈਜ਼ ਵਿਜ਼ਟ ਕਰ ਕੇ ਦਰਸ਼ਕਾਂ ਦੇ ਵਿਚਕਾਰ ਪਹੁੰਚ ਰਹੇ ਹਨ। ਜਿਸ ਦੀਆਂ ਦੋ ਵੀਡੀਓਜ਼ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਹਨ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ ਲਾਡੋ ਰਾਣੀ ਵਾਮਿਕਾ ਹੈਲੋਵੀਨ ਪਾਰਟੀ ‘ਚ ਪਰੀ ਬਣੀ ਆਈ ਨਜ਼ਰ, ਸੋਸ਼ਲ ਮੀਡੀਆ ਉੱਤੇ ਛਾਈਆਂ ਤਸਵੀਰਾਂ

inside image of honsla rakh movie surpised visits by diljit dosanjh

ਏਨਾਂ ਵੀਡੀਓਜ਼ 'ਚ ਦੇਖ ਸਕਦੇ ਹੋਏ ਉਨ੍ਹਾਂ ਨੇ ਆਪਣੀ ਫ਼ਿਲਮ ਨੂੰ ਏਨਾਂ ਪਿਆਰ ਤੇ ਸਤਿਕਾਰ ਦੇਣ ਦੇ ਲਈ ਧੰਨਵਾਦ ਕੀਤਾ ਤੇ ਸੀਟਾਂ ਉੱਤੇ ਬੈਠੇ ਦਰਸ਼ਕਾਂ ਨੂੰ ਬਹੁਤ ਪਿਆਰ ਦੇ ਨਾਲ ਮਿਲੇ। ਇਸ ਸਰਪ੍ਰਾਈਜ਼ ਚ ਉਨ੍ਹਾਂ ਦਾ ਸਾਥ ਦਿੰਦੀ ਹੋਈ ਨਜ਼ਰ ਆਈ ਪੰਜਾਬੀ ਅਦਾਕਾਰਾ ਸੋਨਮ ਬਾਜਵਾ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੈਲਫੀਆਂ ਕਲਿੱਕ ਕਰਵਾਈਆਂ ਅਤੇ ਫ਼ਿਲਮ ਨੂੰ ਏਨਾਂ ਪਿਆਰ ਦੇਣ ਲਈ ਧੰਨਵਾਦ ਕੀਤਾ। ਦਿਲਜੀਤ ਦੋਸਾਂਝ ਇੱਕ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਨੇ ਆਪਣੀ ਧੀ ਗੋਪਿਕਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪਾਈ ਪਿਆਰੀ ਜਿਹੀ ਪੋਸਟ, ਕਲਾਕਾਰ ਵੀ ਕਮੈਂਟ ਕਰਕੇ ਗੋਪਿਕਾ ਨੂੰ ਦੇ ਰਹੇ ਅਸੀਸਾਂ

Honsla rakh-Dilji Image Source: Instagram

ਦੱਸ ਦਈਏ ਇਹ ਫ਼ਿਲਮ ‘North America’ ਦੀ ਟਾਪ 10 ‘ਚ ਸ਼ਾਮਿਲ ਹੋਈ ਹੈ। ਇਸ ਫ਼ਿਲਮ ਨੂੰ ਇੰਡੀਆ ਦੇ ਨਾਲ ਵਿਦੇਸ਼ਾਂ ਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 15 ਅਕਤੂਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਬੰਪਰ ਓਪਨਿੰਗ ਕੀਤੀ ਅਤੇ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਕਾਮੇਡੀ ਜੌਨਰ ਵਾਲੀ ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਅਤੇ ਸ਼ਿੰਦਾ ਗਰੇਵਾਲ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤਾ ਅਤੇ ਰਾਕੇਸ਼ ਧਵਨ ਵੱਲੋਂ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੀ ਮਿਊਜ਼ਿਕ ਐਲਬਮ ਮੂਨ ਚਾਇਲਡ ਏਰਾ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

 

View this post on Instagram

 

A post shared by DILJIT DOSANJH (@diljitdosanjh)

 

 

View this post on Instagram

 

A post shared by DILJIT DOSANJH (@diljitdosanjh)

You may also like