‘ਹੌਸਲਾ ਰੱਖ’ ਦਾ ਟ੍ਰੇਲਰ ਛਾਇਆ ਟਰੈਂਡਿੰਗ ‘ਚ, ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

written by Lajwinder kaur | September 28, 2021

Diljit Dosanjh, Sonam Bajwa, Shehnaaz Gill, Shinda Grewal-Honsla Rakh Trailer  : ਦਿਲਜੀਤ ਦੋਸਾਂਝ , ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਹੌਸਲਾ ਰੱਖ’ ਦਾ ਟ੍ਰੇਲਰ ਰਿਲੀਜ਼ ਤੋਂ ਬਾਅਦ ਯੂਟਿਊਬ ਉੱਤੇ ਧੂਮਾਂ ਪਾਉਂਦੇ ਹੋਏ ਟਰੈਂਡਿੰਗ ‘ਚ ਛਾਇਆ ਹੈ।  ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ : ਯੁਜ਼ਵੇਂਦਰ ਚਾਹਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਧਨਾਸ਼ਰੀ ਵਰਮਾ ਨੂੰ ਦਿੱਤੀ ਜਨਮਦਿਨ ਦੀ ਦਿੱਤੀ ਵਧਾਈ

Diljit-Shinda-Shehnaaz

ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘#HonslaRakh ਟਰੈਂਡਿੰਗ ਸ਼ਰੈਂਡਿੰਗ ਆ ਜੀ..ਬਹੁਤ ਬਹੁਤ ਘੁੱਟ ਕੇ ਜੱਫੀਆਂ...ਟ੍ਰੇਲਰ ਨੂੰ ਏਨਾਂ ਪਿਆਰ ਦੇਣ ਲਈ...ਰਿਲੀਜ਼ਿੰਗ ਵਰਲਡ ਵਾਈਡ 15 ਅਕਤੂਬਰ’ ਨਾਲ ਹੀ ਉਨ੍ਹਾਂ ਨੇ ਪੋਸਟਰ ਸ਼ੇਅਰ ਕੀਤਾ ਹੈ ਜਿਸ ‘ਚ ਸ਼ਹਿਨਾਜ਼ ਗਿੱਲ, ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਨਜ਼ਰ ਆ ਰਿਹਾ ਹੈ। ਪੋਸਟਰ ਉੱਤੇ ਲਿਖਿਆ ਹੈ ‘ਹੌਸਲਾ ਰੱਖ’ ਦਾ ਟ੍ਰੇਲਰ ਪੰਜਾਬ ‘ਚ ਪਹਿਲੇ ਨੰਬਰ ਤੇ ਟਰੈਂਡ ਕਰ ਰਿਹਾ ਹੈ ਤੇ ਇੰਡੀਆ ‘ਚ ਨੰਬਰ 3 ਤੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਟ੍ਰੇਲਰ ਦੀ ਤਾਰੀਫ ਕਰ ਰਹੇ ਨੇ। ਫ਼ਿਲਮ ਦੇ ਕਈ ਪੋਸਟਰ ਵੀ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਨੇ।

ਹੋਰ ਪੜ੍ਹੋ :ਗਾਇਕਾ ਜਸਵਿੰਦਰ ਬਰਾੜ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੋਸਟ ਪਾ ਕੇ ਵਧਾਈ ਦੇਣ ਵਾਲਿਆਂ ਦਾ ਕੀਤਾ ਧੰਨਵਾਦ

Diljit-Sonam-Shehnaaz

ਦੱਸ ਦਈਏ ਟ੍ਰੇਲਰ ਬਹੁਤ ਹੀ ਮਜ਼ੇਦਾਰ ਹੈ, ਜਿਸ ‘ਚ ਕਾਮੇਡੀ ਤੇ  ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ। 2 ਮਿੰਟ 56 ਸੈਕਿੰਡ ਦਾ ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜਿਸ ਕਰਕੇ 8 ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਨੇ। ਇਹ ਫ਼ਿਲਮ 15 ਅਕਤੂਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਸਿਨੇਮਾ ਘਰਾਂ ਦੀ ਰੌਣਕ ਬਣੇਗੀ।

 

 

View this post on Instagram

 

A post shared by DILJIT DOSANJH (@diljitdosanjh)

0 Comments
0

You may also like