ਹਾਲੀਵੁੱਡ ਗਾਇਕਾ ਰਿਹਾਨਾ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਟਰੈਕ ‘RiRi’ ਨਾਲ ਕੀਤਾ ਧੰਨਵਾਦ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | February 03, 2021

ਹਾਲੀਵੁੱਡ ਗਾਇਕਾ ਰਿਹਾਨਾ ਵੱਲੋਂ ਕਿਸਾਨਾਂ ਦੇ ਸਮਰਥਨ ‘ਚ ਟਵੀਟ ਨੇ ਵਰਲਡ ਵਾਈਡ ਇਸ ਮੁੱਦੇ ਨੂੰ ਚੁੱਕਿਆ ਹੈ । ਜਿਸ ਤੋਂ ਬਾਅਦ ਕਈ ਅੰਤਰਰਾਸ਼ਟਰੀ ਹਸਤੀਆਂ ਨੇ ਕਿਸਾਨਾਂ ਦੇ ਹੱਕ 'ਚ ਟਵੀਟ ਕੀਤਾ ਹੈ । ਇਹ ਮੁੱਦਾ ਹੁਣ ਵਰਲਡ ਵਾਈਡ ਚਰਚਾ 'ਚ ਬਣ ਗਿਆ ਹੈ ।

image of diljit dosanjh for farmer

ਹੋਰ ਪੜ੍ਹੋ :‘ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਤਹਿ ਦਿਲੋਂ ਸਲਾਮ’-ਗੁੱਗੂ ਗਿੱਲ, ਇਹ ਤਸਵੀਰ ਸ਼ੇਅਰ ਕਰਕੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ਦਾ ਲਾਇਆ ਨਾਅਰਾ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਰਿਹਾਨਾ ਦਾ ਧੰਨਵਾਦ ਵੱਖਰੇ ਢੰਗ ਦੇ ਨਾਲ ਕੀਤਾ ਹੈ । ਜੀ ਹਾਂ ਉਨ੍ਹਾਂ ਕੁਝ ਹੀ ਸਮਾਂ ‘ਚ ਰਿਹਾਨਾ ਦੇ ਲਈ ਟਰੈਕ ਲੈ ਕੇ ਆਏ ਨੇ । RiRi (Rihanna) ਟਾਈਟਲ ਹੇਠ ਆਡੀਓ ਸੌਂਗ ਰਿਲੀਜ਼ ਕਰ ਦਿੱਤਾ ਹੈ । ਜਿਸ ‘ਚ ਉਨ੍ਹਾਂ ਰਿਹਾਨਾ ਨੂੰ ਕਿਹਾ ਹੈ ਕਿ ਉਹ ਪਟਿਆਲਾ ਸੂਟ ਦਾ ਤੋਹਫਾ ਦੇਣਗੇ । ਇਸ ਤੋਂ ਇਲਾਵਾ ਉਨ੍ਹਾਂ ਨੇ ਤਾਰੀਫ ਕੀਤੀ ਹੈ ।

rihanna tweet

ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਨੇ ਤੇ ਮਿਊਜ਼ਿਕ Intense ਨੇ ਦਿੱਤਾ ਹੈ । ਇਸ ਆਡੀਓ ਨੂੰ ਦਿਲਜੀਤ ਦੋਸਾਂਝ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

image rihanna tweet

 

You may also like