ਦਿਲਜੀਤ ਦੋਸਾਂਝ ਦਾ ਨਵਾਂ ਗਾਣਾ 'ਜ਼ਿੰਦ ਮਾਹੀ' ਛੇਤੀ ਹੀ ਹੋਵੇਗਾ ਰਿਲੀਜ਼, ਦੇਖੋ ਵੀਡਿਓ 

written by Rupinder Kaler | November 21, 2018

ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਨੇ ਦੋ ਦਿਨ ਪਹਿਲਾਂ ਆਪਣਾ ਧਾਰਮਿਕ ਸ਼ਬਦ 'ਆਰ ਨਾਨਕ ਪਾਰ ਨਾਨਕ' ਰਿਲੀਜ਼ ਕੀਤਾ ਹੈ, ਪਰ ਹੁਣ ਉਹ ਆਪਣੇ ਰੋਮਾਂਟਿਕ ਗੀਤ 'ਜ਼ਿੰਦ ਮਾਹੀ' ਲੈ ਕੇ ਆ ਰਹੇ ਹਨ । ਇਹ ਗਾਣਾ 26 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਸਭ ਦੀ ਜਾਣਕਾਰੀ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ।ਇਸ ਜਾਣਕਾਰੀ ਦੇ ਨਾਲ ਦਿਲਜੀਤ ਨੇ ਇੱਕ ਵੀਡਿਓ ਵੀ ਸ਼ੇਅਰ ਕੀਤੀ ਹੈ । ਇਹ ਵੀਡਿਓ 'ਜ਼ਿੰਦ ਮਾਹੀ' ਗਾਣੇ ਦੀ ਮੇਕਿੰਗ ਵੀਡਿਓ ਹੈ । ਹੋਰ ਵੇਖੋ : ਭਾਰਤ ਦੀ ਸਭ ਤੋਂ ਮਹਿੰਗੀ ਫਿਲਮ 2.O ਦਾ ਇੰਤਜ਼ਾਰ ਹੋਇਆ ਖਤਮ , ਜਾਣੋ ਫਿਲਮ ਦੀ ਖਾਸੀਅਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਗੁਰਨਾਜ਼ਰ ਚੱਠਾ ਨੇ ਲਿਖਿਆ ਹੈ ਜਦੋਂ ਕਿ ਗਾਣੇ ਦੀ ਕੰਪੋਜਿੰਗ ਮਨੀ ਸੰਧੂ ਨੇ ਕੀਤੀ ਹੈ । ਗਾਣਾ ਦਿਲਜੀਤ ਦੋਸਾਂਝ ਨੇ ਗਾਇਆ ਹੈ ਤੇ ਗਾਣੇ ਦਾ ਫਿਲਮਾਂਕਣ ਬੇਨਿਤਾ ਸੰਧੂ ਕਰ ਰਹੇ ਹਨ । ਇਸ ਗਾਣੇ ਦਾ ਪੋਸਟਰ ਵੀ ਛੇਤੀ ਆਉਣ ਵਾਲਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਧਾਰਮਿਕ ਗਾਣਾ 'ਆਰ ਨਾਨਕ ਪਾਰ ਨਾਨਕ' ਆਇਆ ਹੈ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਇਸ ਗਾਣੇ ਦੇ ਲੱਖਾਂ ਵੀਵਰਜ਼ ਹੋ ਗਏ ਹਨ । ਹੋਰ ਵੇਖੋ : ‘ਗੈਂਗਲੈਂਡ ਇਨ ਮਦਰ ਲੈਂਡ’ ਪੰਜਾਬੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ, ਅਦਾਕਾਰ ਤੇ ਮਾਡਲ https://www.instagram.com/p/Bqbpp4iFfC7/?utm_source=ig_embed ਇਸ ਤੋਂ ਪਹਿਲਾ ਦਿਲਜੀਤ ਦਾ ਗਾਣਾ 'ਪੁੱਤ ਜੱਟ ਦਾ' ਦਾ ਆਇਆ ਸੀ ਜਿਸ ਨੂੰ ਲੋਕਾਂ ਦਾ ਬਹੁਤ ਹੀ ਪਿਆਰ ਮਿਲ ਰਿਹਾ ਹੈ । ਕੁਝ ਹੀ ਦਿਨਾਂ ਵਿੱਚ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।

0 Comments
0

You may also like