ਦਿਲਜੀਤ ਦੋਸਾਂਝ ਦੇ ਇਸ ਪਿਆਰੇ ਜਿਹੇ ਵੀਡੀਓ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਨਿੱਕੀ ਬੱਚੀ ਦੇ ਨਾਲ ਖੇਡਦੇ ਆਏ ਨਜ਼ਰ, ਦੇਖੋ ਵੀਡੀਓ

written by Lajwinder kaur | February 24, 2022

ਪੰਜਾਬੀ ਗਾਇਕ ਦਿਲਜੀਤ ਦੋਸਾਂਝ DILJIT DOSANJH ਜੋ ਕਿ ਏਨੀਂ ਦਿਨੀ ਅਮਰੀਕਾ ਤੋਂ ਪੰਜਾਬ ਆਏ ਹੋਏ ਨੇ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਉਹ ਇੱਕ ਨਿੱਕੀ ਬੱਚੀ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਗਾਇਕ ਐਮੀ ਵਿਰਕ ਨੇ ਵੀ 'ਚੌਸਰ-ਦ ਪਾਵਰ ਗੇਮਜ਼' ਦੀ ਟੀਮ ਨੂੰ ਦਿੱਤੀ ਵਧਾਈ, ਦਰਸ਼ਕਾਂ ਦੇ ਨਾਲ ਕਲਾਕਾਰਾਂ ਨੂੰ ਖੂਬ ਪਸੰਦ ਆ ਰਹੀ ਹੈ ਸਿਆਸੀ ਡਰਾਮੇ 'ਤੇ ਅਧਾਰਿਤ ਨਵੀਂ ਵੈੱਬ ਸੀਰੀਜ਼ ‘ਚੌਸਰ’

Diljit Dosanjh

ਵੀਡੀਓ 'ਚ ਦੇਖ ਸਕਦੇ ਹੋ ਦਿਲਜੀਤ ਦੋਸਾਂਝ ਇੱਕ ਬੱਚੀ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ। ਇਸ ਬੱਚੀ ਨੇ ਸਕੂਲ ਵਾਲੀ ਵਰਦੀ ਪਾਈ ਹੋਈ ਤੇ ਦਿਲਜੀਤ ਦੋਸਾਂਝ ਨੇ ਚਿੱਟਾ ਕੁੜਤਾ ਪਜਾਮਾ ਤੇ ਗ੍ਰੇ ਰੰਗ ਦਾ ਸਵੈਟਰ ਪਾਇਆ ਹੋਇਆ ਹੈ। ਬਚਪਨ ਨੂੰ ਯਾਦ ਕਰਦੇ ਹੋਏ ਬੱਚਿਆਂ ਚ ਖੇਡੀ ਜਾਣ ਵਾਲੀ ਖੇਡ ਸਿੱਖ ਰਹੇ ਨੇ। ਵੀਡੀਓ ਚ ਦੇਖ ਸਕਦੇ ਹੋਏ ਪਹਿਲਾਂ ਦਿਲਜੀਤ ਦੋਸਾਂਝ ਬੱਚੀ ਤੋਂ ਇਸ ਖੇਡ ਨੂੰ ਸਿਖਦੇ ਨੇ ਤੇ ਫਿਰ ਖੇਡਦੇ ਨੇ, ਪਰ ਉਹ ਹਾਰ ਜਾਂਦੇ ਨੇ। ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਖੂਬ ਸ਼ੇਅਰ ਹੋ ਰਿਹਾ ਹੈ। ਖਬਰਾਂ ਦੇ ਮੁਤਾਬਿਕ ਉਹ ਆਪਣੀ ਅਗਲੀ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' ਉੱਤੇ ਕੰਮ ਕਰ ਰਹੇ ਨੇ। ਪਰ ਅਜੇ ਤੱਕ ਦਿਲਜੀਤ ਦੋਸਾਂਝ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।

ਹੋਰ ਪੜ੍ਹੋ : ਪ੍ਰੀਤ ਹਰਪਾਲ ਖੇਤ ‘ਚ ਗੰਨਿਆਂ ਦਾ ਅਨੰਦ ਲੈਂਦੇ ਆਏ ਨਜ਼ਰ, ਗਾਇਕ ਦਾ ਇਹ ਦੇਸੀ ਅੰਦਾਜ਼ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Diljit Dosnajh Image Source: Instagram

ਦੱਸ ਦਈਏ ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੁਨੀਆ ਭਰ ’ਚ 30 ਸਤੰਬਰ, 2022 ਨੂੰ ਰਿਲੀਜ਼ ਹੋਵੇਗੀ। ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਬਿਨ੍ਹਾਂ ਰੋਕੇ ਹੀ ਆਪਣੇ ਫੈਨਜ਼ ਦੇ ਐਂਟਰਟੈਨਮੈਂਟ ਲਈ ਲਗਾਤਾਰ ਕੰਮ ਕਰਦੇ ਰਹਿੰਦੇ ਹਨ। ਪਿਛਲੇ ਸਾਲ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਆਪਣੀ ਐਲਬਮ ਮੂਨਚਾਈਲਡ ਏਰਾ, ਹੌਸਲਾ ਰੱਖ ਵਰਗੀਆਂ ਫਿਲਮ ਨਾਲ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਇੱਕ ਹੋਰ ਮਿਊਜ਼ਿਕ ਐਲਬਮ ਦਾ ਵੀ ਐਲਾਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਨੇ। ਬਹੁਤ ਜਲਦ ਉਹ ਨਿਮਰਤ ਖਹਿਰਾ ਦੇ ਨਾਲ ਜੋੜੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।

 

 

View this post on Instagram

 

A post shared by DILJIT DOSANJH (@diljitdosanjh)

You may also like