ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ਰਿਲੀਜ਼

written by Shaminder | April 10, 2021 02:41pm

ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਸ਼ਰਾਬ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਨਰਿੰਦਰ ਬਾਠ ਦੇ ਲਿਖੇ ਹੋਏ ਹਨ ਜਦੋਂਕਿ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਗੀਤ ‘ਚ ਇੱਕ ਅੜਬ ਜਿਹੇ ਜੱਟ ਦੀ ਗੱਲ ਕੀਤੀ ਗਈ ਹੈ । ਜੋ ਕਿ ਇਲਾਕੇ ‘ਚ ਆਪਣਾ ਪੂਰਾ ਰੌਅਬ ਦਾਬਾ ਰੱਖਦਾ ਹੈ ।

dilpreet dhillon song Image From Dilpreet Dhillon 'Sharab Wargi' song

ਹੋਰ ਪੜ੍ਹੋ : ਕਈ ਰੋਗਾਂ ਨੂੰ ਦੂਰ ਰੱਖਦੀ ਹੈ ਭਾਫ ਲੈਣ ਦੀ ਆਦਤ

Dilpreet Dhillon song Image From Dilpreet Dhillon 'Sharab Wargi' song

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਪ੍ਰੀਤ ਢਿੱਲੋਂ ਕਈ ਹਿੱਟ ਗੀਤ ਗਾ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗੀਤਾਂ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਜੌਹਰ ਦਿਖਾ ਚੁੱਕੇ ਹਨ ।

ਫ਼ਿਲਮ ‘ਜੱਦੀ ਸਰਦਾਰ’ ‘ਚ ਉਨ੍ਹਾਂ ਨੇ ਸਿੱਪੀ ਗਿੱਲ ਦੇ ਭਰਾ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਆਉਣ ਵਾਲੇ ਦਿਨਾਂ ‘ਚ ਸਿੱਪੀ ਗਿੱਲ ਹੋਰ ਵੀ ਕਈ ਨਵੇਂ ਗੀਤ ਲੈ ਕੇ ਆ ਰਹੇ ਹਨ ।

 

You may also like