ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਸਨਾਵਰ’ ਰਿਲੀਜ਼

written by Shaminder | August 25, 2021

ਦਿਲਪ੍ਰੀਤ ਢਿੱਲੋਂ (Dilpreet Dhillon ) ਅਤੇ ਗੁਰਲੇਜ ਅਖਤਰ (Gurlej Akhtar)  ਦਾ ਨਵਾਂ ਗੀਤ ‘ਸਨਾਵਰ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਗੱਭਰੂ ‘ਤੇ ਮਰਦੀ ਹੈ ।

Dilpreet -min Image From Dilpreet dhillon song

ਹੋਰ ਪੜ੍ਹੋ : ਐਮੀ ਵਿਰਕ ਦੀਆਂ ਫ਼ਿਲਮਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਅਦਾਕਾਰ ਕਾਕਾ ਕੌਤਕੀ ਨੇ ਦਿੱਤਾ ਜਵਾਬ

ਦੋਵੇਂ ਇਲਾਕੇ ‘ਚ ਆਪਣੇ ਰੌਅਬ ਅਤੇ ਸਟਾਈਲ ਦੀ ਗੱਲ ਇਸ ਗੀਤ ‘ਚ ਕਰਦੇ ਨਜ਼ਰ ਆਉਂਦੇ ਹਨ । ਗੀਤ ਦੀ ਫੀਚਰਿੰਗ ‘ਚ ਦਿਲਪ੍ਰੀਤ ਢਿੱਲੋਂ ਅਤੇ ਸਾਰਾ ਗੁਰਪਾਲ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨ ਦਿਲਪ੍ਰੀਤ ਢਿੱਲੋਂ ਦਾ ਜਨਮ ਦਿਨ ਸੀ ।

ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਪ੍ਰੀਤ ਢਿੱਲੋਂ ਕਈ ਹਿੱਟ ਗੀਤ ਗਾ ਚੁੱਕੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

Dilpreet and sara -min Image From Dilpreet dhillon song

ਫ਼ਿਲਮ ‘ਜੱਦੀ ਸਰਦਾਰ’ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । ਦਿਲਪ੍ਰੀਤ ਢਿੱਲੋਂ ਉਸ ਵੇਲੇ ਚਰਚਾ ‘ਚ ਆਏ ਸਨ, ਜਦੋਂ ਉਨ੍ਹਾਂ ਦਾ ਆਪਣੀ ਪਤਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ । ਜਿਸ ਤੋਂ ਬਾਅਦ ਉਹ ਕਈ ਮਹੀਨੇ ਪ੍ਰੇਸ਼ਾਨ ਰਹੇ ਸਨ ।

 

0 Comments
0

You may also like