ਦਿਲਪ੍ਰੀਤ ਢਿੱਲੋਂ ਦੇ ਨਵੇਂ ਗੀਤ ‘ਚੰਡੀਗੜ੍ਹ’ ਦਾ ਟੀਜ਼ਰ ਆਇਆ ਸਾਹਮਣੇ, ਗਾਇਕ ਨੇ ਪਿੰਡਾਂ ਦੇ ਜਵਾਕਾਂ ਬਾਰੇ ਆਖੀ ਇਹ ਗੱਲ, ਦੇਖੋ ਵੀਡੀਓ

written by Lajwinder kaur | January 27, 2020

ਚੰਡੀਗੜ੍ਹ ਅਜਿਹਾ ਸ਼ਹਿਰ ਹੈ ਜਿਸਦਾ ਜ਼ਿਕਰ ਅਕਸਰ ਪੰਜਾਬੀ ਗਾਇਕਾਂ ਦੇ ਗੀਤਾਂ ‘ਚ ਸੁਣਨ ਨੂੰ ਮਿਲਦਾ ਹੈ। ਚੰਡੀਗੜ੍ਹ ਸ਼ਹਿਰ ਦੀ ਖ਼ੂਬਸੂਰਤੀ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ। ਜਿਸਦੇ ਚੱਲਦੇ ਗੀਤਕਾਰਾਂ ਦੀ ਕਲਮ 'ਚ ਅਕਸਰ ਚੰਡੀਗੜ੍ਹ ਦਾ ਜ਼ਿਕਰ ਹੁੰਦਾ ਹੈ। ਅਜਿਹੇ ‘ਚ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਆਪਣਾ ਨਵਾਂ ਗੀਤ ਚੰਡੀਗੜ੍ਹ ਲੈ ਕੇ ਆ ਰਹੇ ਹਨ। ਜੀ ਹਾਂ ਇਸ ਗੀਤ ਨੂੰ ਦਿਲਪ੍ਰੀਤ ਢਿੱਲੋਂ ਤੇ ਗੁਰਲੇਜ਼ ਅਖ਼ਤਰ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ। ਹੋਰ ਵੇਖੋ:ਏਕਤਾ ਕਪੂਰ ਦਾ ਲਾਡਲਾ ਹੋਇਆ ਇੱਕ ਸਾਲ ਦਾ, ਪਹਿਲੀ ਵਾਰ ਸਾਹਮਣੇ ਆਇਆ ਚਿਹਰਾ, ਦੇਖੋ ਵੀਡੀਓ ਇਸ ਗਾਣੇ ਦੀ ਪਹਿਲੀ ਝਲਕ ਟੀਜ਼ਰ ਦੇ ਰੂਪ ‘ਚ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਟੀਜ਼ਰ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਇਸ ਗਾਣੇ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੈ। ਗਾਣੇ ਦੇ ਵੀਡੀਓ ਨੂੰ ਅਗਮ ਮਾਨ ਵੱਲੋਂ ਤਿਆਰ ਕੀਤਾ ਗਿਆ ਹੈ। ਟੀਜ਼ਰ ‘ਚ ਦਿਲਪ੍ਰੀਤ ਢਿੱਲੋਂ ਦੇ ਨਾਲ ਗੁਰਲੇਜ਼ ਅਖ਼ਤਰ, ਪਰਮੀਸ਼ ਵਰਮਾ, ਗੋਲਡੀ ਤੇ ਸੱਤਾ ਵੀ ਨਜ਼ਰ ਆ ਰਹੇ ਹਨ। ਇਹ ਗੀਤ ਦਿਲਪ੍ਰੀਤ ਢਿੱਲੋਂ ਦੀ ਮਿਊਜ਼ਿਕ ਐਲਬਮ ਦੁਸ਼ਮਣ ‘ਚੋਂ ਹੀ ਹੈ। ਟੀਜ਼ਰ ਨੂੰ ਸਪੀਡ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪੂਰਾ ਗਾਣਾ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।

0 Comments
0

You may also like