‘ਦਿਲਪ੍ਰੀਤ ਢਿੱਲੋਂ ਇਜ਼ ਬੈਕ’ ਗਾਣੇ ‘ਚ ਢਿੱਲੋਂ ਦਾ ਅੜਬ ਅੰਦਾਜ਼ ‘ਤੇ ਗੁਰਲੇਜ ਅਖਤਰ ਦੀ ਸੁਰੀਲੀ ਆਵਾਜ਼ ਪਾ ਰਹੀ ਧੱਕ

written by Shaminder | July 25, 2020

ਦਿਲਪ੍ਰੀਤ ਢਿੱਲੋਂ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਧੱਕ ਪਾ ਰਹੇ ਨੇ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਬੁਲੰਦ ਆਵਾਜ਼ ਦੀ ਮਾਲਕ ਗੁਰਲੇਜ਼ ਅਖਤਰ ਨੇ । ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਅਤੇ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ । ਇਸ ਗੀਤ ਦੀ ਫੀਚਰਿੰਗ ‘ਚ ਸ੍ਰਿਸ਼ਟੀ ਮਾਨ ਨਜ਼ਰ ਆ ਰਹੇ ਹਨ ।ਇਸ ਗੀਤ ‘ਚ ਇੱਕ ਅਜਿਹੇ ਜੱਟ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣਾ ਪੂਰਾ ਰੌਅਬ ਦਾਬਾ ਰੱਖਦਾ ਹੈ ਅਤੇ ਇਸ ਰੌਅਬ ਦਾਬੇ ਨਾਲ ਉਹ ਵੈਰੀਆਂ ਦੇ ਸਾਹ ਸੁਕਾਈ ਰੱਖਦਾ ਹੈ ।

https://www.instagram.com/p/CDBfTnNnpi8/

ਇਸ ਗੀਤ ਨੂੰ ਦਿਲਪ੍ਰੀਤ ਢਿੱਲੋਂ ਇਜ਼ ਬੈਕ ਕਰਾਰਾ ਜਵਾਬ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।ਦਿਲਪ੍ਰੀਤ ਢਿੱਲੋਂ ਮੁੜ ਤੋਂ ਸਰਗਰਮ ਹੋ ਰਹੇ ਨੇ । ਕਿਉਂਕਿ ਇਸ ਤੋਂ ਪਹਿਲਾਂ ਉਹ ਅੰਬਰ ਢਿੱਲੋਂ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਸਨ ।

https://www.instagram.com/p/CCvAJJ7H372/

ਕਿਉਂਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ‘ਚ ਕੁਝ ਪ੍ਰੇਸ਼ਾਨੀ ਚੱਲ ਰਹੀ ਸੀ । ਗੁਰਲੇਜ਼ ਅਖਤਰ ਦੀ ਗੱਲ ਕਰੀਏ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ‘ਚ ਉਹ ਨਜ਼ਰ ਆ ਰਹੇ ਨੇ । ਬੁਲੰਦ ਆਵਾਜ਼ ਦੀ ਮਾਲਕ ਇਸ ਗਾਇਕਾ ਨੇ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ ।

0 Comments
0

You may also like