ਦਿਲਪ੍ਰੀਤ ਢਿੱਲੋਂ ਨੇ ਆਪਣੇ ਪਿਤਾ ਦੇ ਨਾਲ ਵੀਡੀਓ ਕੀਤਾ ਸਾਂਝਾ

Reported by: PTC Punjabi Desk | Edited by: Shaminder  |  April 26th 2021 05:28 PM |  Updated: April 26th 2021 05:28 PM

ਦਿਲਪ੍ਰੀਤ ਢਿੱਲੋਂ ਨੇ ਆਪਣੇ ਪਿਤਾ ਦੇ ਨਾਲ ਵੀਡੀਓ ਕੀਤਾ ਸਾਂਝਾ

ਦਿਲਪ੍ਰੀਤ ਢਿੱਲੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਕਾਰ ਡਰਾਈਵ ਕਰਦੇ ਹੋਏ ਵਿਖਾਈ ਦੇ ਰਹੇ ਹਨ ਅਤੇ ਉਸ ਦੇ ਪਿਤਾ ਵੀ ਉਸ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਪ੍ਰੀਤ ਢਿੱਲੋਂ ਨੇ ਲਿਖਿਆ ਕਿ ‘ਜਿੰਮੇਵਾਰੀ ਘਰ ਦੀ ਚੱਕੀ ਆ ਦੇਰ ਤੋਂ’ । ਇਸ ਵੀਡੀਓ ਨੂੰ ਦਿਲਪ੍ਰੀਤ ਢਿੱਲੋਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Image Source: instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ

Image From Dilpreet Dhillon Instagram

ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ । ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਸ ਨੇ ਇੰਡਸਟਰੀ ਨੂੰ ਦਿੱਤੇ ਹਨ । ਹਾਲ ਹੀ ‘ਚ ਉਸ ਦਾ ਕਰਣ ਔਜਲੇ ਦੇ ਨਾਲ ਗੀਤ ਆਇਆ ਸੀ , ਜੋ ਕਿ ਪ੍ਰਸ਼ੰਸਕਾਂ ‘ਚ ਕਾਫੀ ਮਕਬੂਲ ਹੋਇਆ ਹੈ ।

Dilpreet-Dhillon-with-his-father image from dilpreet dhillon instagram

ਗੀਤਾਂ ਦੇ ਨਾਲ ਨਾਲ ਦਿਲਪ੍ਰੀਤ ਢਿੱਲੋਂ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰ ਚੁੱਕੇ ਹਨ ।ਦਿਲਪ੍ਰੀਤ ਢਿੱਲੋਂ ਨੇ ਫ਼ਿਲਮ ‘ਜੱਦੀ ਸਰਦਾਰ’ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ਉਹ ਗੱਗੂ ਗਿੱਲ ਦੇ ਨਾਲ ਨਜ਼ਰ ਆਏ ਸਨ ।

 


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network