ਡਾਇਰੈਕਟਰ ਅਤੇ ਅਦਾਕਾਰ ਸਮੀਪ ਕੰਗ ਨੇ ਸਾਂਝੀ ਕੀਤੀ ਪੁਰਾਣੀ ਤਸਵੀਰ, ਮਰਹੂਮ ਕਾਮੇਡੀ ਕਲਾਕਾਰ ਜਸਪਾਲ ਭੱਟੀ ਵੀ ਆ ਰਹੇ ਨਜ਼ਰ

written by Shaminder | May 20, 2021

ਫਿਲਮ ਡਾਇਰੈਕਟਰ ਅਤੇ ਐਕਟਰ ਸਮੀਪ ਕੰਗ ਨੇ ਪੁਰਾਣੀਆਂ ਯਾਦਾਂ ਦੇ ਪਿਟਾਰੇ ਚੋਂ ਇੱਕ ਤਸਵੀਰ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ । ਇਹ ਤਸਵੀਰ 1996  ‘ਚ ਆਈ ਫ਼ਿਲਮ ‘ਮਹੌਲ ਠੀਕ ਹੈ’ ਦੀ ਸ਼ੂਟਿੰਗ ਦੇ ਸਮੇਂ ਦੀ ਹੈ । ਜਿਸ ‘ਚ ਮਰਹੂਮ ਅਦਾਕਾਰ ਅਤੇ ਕਾਮੇਡੀ ਕਲਾਕਾਰ ਜਸਪਾਲ ਭੱਟੀ ਵੀ ਨਜ਼ਰ ਆ ਰਹੇ ਹਨ ।

Smeep Kang Image From Smeep kang's instagram
ਹੋਰ ਪੜ੍ਹੋ : ਗਾਇਕ ਆਰ ਨੇਤ ਨੇ ਆਪਣੇ ਪਿਤਾ ਦੇ ਨਾਲ ਲਾਈ ਓਪਨ ਜੀਪ ‘ਚ ਪਿੰਡ ਦੀ ਗੇੜੀ, ਸਾਂਝਾ ਕੀਤਾ ਵੀਡੀਓ
Smeep kang Image From Smeep kang's instagramਇਸ ਫ਼ਿਲਮ ਦਾ ਮਹੂਰਤ 15 ਨਵੰਬਰ 1996 ‘ਚ ਹੋਇਆ ਸੀ ਅਤੇ ਫ਼ਿਲਮ ‘ਚ ਕਈ ਦਿੱਗਜ ਕਲਾਕਾਰ ਜਿਵੇਂ ਕਿ ਜਸਪਾਲ ਭੱਟੀ, ਜਸਵਿੰਦਰ ਭੱਲਾ, ਵਿਵੇਕ ਸ਼ੌਕ ਸਣੇ ਕਈ ਕਲਾਕਾਰ ਦਿਖਾਈ ਦਿੱਤੇ ਸਨ।ਫ਼ਿਲਮ ‘ਚ ਸਮੀਪ ਕੰਗ ਬਤੌਰ ਹੀਰੋ ਨਜ਼ਰ ਆਏ ਸਨ । ਇਸ ਕਿਰਦਾਰ ‘ਚ ਉਹ ਇੱਕ ਰੋਮਾਂਟਿਕ ਐਕਟਰ ਦੇ ਤੌਰ ‘ਤੇ ਨਜ਼ਰ ਆਏ ਸਨ ।ਇਸ ਫ਼ਿਲਮ ਨੂੰ ਉਸ ਸਮੇਂ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।
smeep k Image From Smeep kang's instagram
ਸਮੀਪ ਕੰਗ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਬਤੌਰ ਡਾਇਰੈਕਟਰ ਉਨ੍ਹਾਂ ਨੇ ਕਈ ਫ਼ਿਲਮਾਂ ਬਣਾਈਆਂ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।
 
View this post on Instagram
 

A post shared by Smeep Kang (@smeepkang)

0 Comments
0

You may also like