
Director Atlee and Krishna Priya pregnancy news: ਫ਼ਿਲਮ ਜਗਤ 'ਚ ਇਨ੍ਹੀਂ ਦਿਨੀ ਖੁਸ਼ੀ ਦਾ ਮਾਹੌਲ ਹੈ। ਸਾਊਥ ਸੁਪਰਸਟਾਰ ਰਾਮ ਚਰਨ ਤੋਂ ਬਾਅਦ ਫ਼ਿਲਮੀ ਜਗਤ ਦਾ ਇੱਕ ਹੋਰ ਜੋੜਾ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ। ਜੀ ਹਾਂ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਜਵਾਨ' ਦੇ ਡਾਇਰੈਕਟਰ ਐਟਲੀ ਤੇ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਪ੍ਰਿਆ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ।

ਐਟਲੀ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਜੋੜੇ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਚਹੇਤਿਆਂ ਤੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।
ਐਟਲੀ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਦੋਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਖੂਬਸੂਰਤ ਤਸਵੀਰਾਂ ਦੇ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। ਪ੍ਰਿਆ ਨੇ ਆਪਣੀ ਤੇ ਐਟਲੀ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ 'ਸਾਨੂੰ ਇਹ ਸ਼ੇਅਰ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡਾ ਪਰਿਵਾਰ ਵਧ ਰਿਹਾ ਹੈ। ਹਾਂ! ਅਸੀਂ ਪ੍ਰੈਗਨੈਂਟ ਹਾਂ। ਸਾਡੀ ਇਸ ਖੂਬਸੂਰਤ ਯਾਤਰਾ ਦੌਰਾਨ ਤੁਹਾਡੇ ਆਸ਼ੀਰਵਾਦ ਅਤੇ ਦੁਆਵਾਂ ਦੀ ਲੋੜ ਹੈ। ❤️❤️"

ਸ਼ੇਅਰ ਕੀਤੀ ਗਈ ਪਹਿਲੀ ਤਸਵੀਰ ਦੇ ਵਿੱਚ ਦੋਹਾਂ ਦਾ ਪਰਛਾਵਾਂ ਨਜ਼ਰ ਆ ਰਿਹਾ ਹੈ, ਇਹ ਇੱਕ ਸ਼ੈਡੋ ਪਿਕਚਰ ਹੈ। ਜਦੋਂ ਕਿ ਦੂਜੀ ਤਸਵੀਰ ਦੇ ਵਿੱਚ ਉਹ ਐਟਲੀ ਤੇ ਪ੍ਰਿਆ ਆਪਣੇ ਕੁੱਤੇ ਨਾਲ ਲਿਵਿੰਗ ਰੂਮ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹਨ। ਤੀਜੀ ਤਸਵੀਰ ਉਨ੍ਹਾਂ ਦੀ ਪੇਂਟਿੰਗ ਦੇ ਨਾਲ ਖੁਸ਼ਖਬਰੀ ਦਾ ਨੋਟ ਹੈ। ਇਸ ਖੁਸ਼ੀ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਜੋੜੇ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ।
ਇਸ ਜੋੜੇ ਦੀ ਇਸ ਖੂਬਸੂਰਤ ਪੋਸਟ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਲਗਾਤਾਰ ਇਸ ਜੋੜੇ ਨੂੰ ਵਧਾਈਆਂ ਦੇ ਰਹੇ ਹਨ ਤੇ ਉਨ੍ਹਾਂ ਦੇ ਆਉਣ ਵਾਲੇ ਬੱਚੇ ਲਈ ਦੁਆਵਾਂ ਕਰ ਰਹੇ ਹਨ।

ਹੋਰ ਪੜ੍ਹੋ: ਅਫਸਾਨਾ ਖ਼ਾਨ ਨੂੰ ਮੁੜ ਆਈ ਵੱਡੇ ਭਰਾ ਸਿੱਧੂ ਮੂਸੇਵਾਲਾ ਦੀ ਯਾਦ, ਸ਼ੇਅਰ ਕੀਤੀ ਖੂਬਸੂਰਤ ਪਲਾਂ ਦੀ ਝਲਕ
ਦੱਸ ਦੇਈਏ ਕਿ ਇਸ ਜੋੜੇ ਦੇ ਵਿਆਹ ਨੂੰ 8 ਸਾਲ ਹੋ ਚੁੱਕੇ ਹਨ। ਦੋਵਾਂ ਵਿਚਕਾਰ ਰੋਮਾਂਸ ਅਸਲ ਵਿੱਚ ਐਟਲੀ ਦੇ ਇੱਕ ਮਜ਼ਾਕ ਨਾਲ ਸ਼ੁਰੂ ਹੋਇਆ ਸੀ। ਦਰਅਸਲ, ਜਦੋਂ ਪ੍ਰਿਆ ਨੇ ਐਟਲੀ ਨੂੰ ਕਿਹਾ ਕਿ 'ਉਸ ਦੇ ਮਾਤਾ-ਪਿਤਾ ਲਾੜੇ ਦੀ ਤਲਾਸ਼ ਕਰ ਰਹੇ ਹਨ', ਤਾਂ ਐਟਲੀ ਨੇ ਮਜ਼ਾਕ ਵਿੱਚ ਕਿਹਾ, 'ਕਿਉਂ ਨਾ ਉਨ੍ਹਾਂ ਨੂੰ ਮੇਰੀ ਕੁੰਡਲੀ ਦਿਖਾਓ?' ਉਨ੍ਹਾਂ ਦੇ ਇਸ ਬਿਆਨ ਤੋਂ ਪ੍ਰਿਆ ਕਾਫੀ ਹੈਰਾਨ ਰਹਿ ਗਈ, ਅਤੇ ਉਨ੍ਹਾਂ ਨੇ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕਿਹਾ? ਇਸ ਤੋਂ ਬਾਅਦ ਦੋਹਾਂ ਨੇ ਆਪਣੇ ਮਾਤਾ-ਪਿਤਾ ਦੀ ਰਜ਼ਾਮੰਦੀ ਨਾਲ 9 ਨਵੰਬਰ 2014 ਨੂੰ ਵਿਆਹ ਕਰਵਾ ਲਿਆ।
View this post on Instagram