ਜਿਸ ਡਾਇਰੈਕਟਰ ਦਾ ਨਾਮ ਢੰਗ ਨਾਲ ਨਹੀਂ ਲੈ ਪਾਏ ਸਨ ਕਪਿਲ ਸ਼ਰਮਾ, ਅੱਜ ਉਸ ਡਾਇਰੈਕਟਰ ਦੇ ਘਰ ਹੋਈ ਧੀ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | July 05, 2022

ਕੁਐਂਟਿਨ ਟਾਰੰਟੀਨੋ (Quentin Tarantino) ਦੂਜੇ ਬੱਚੇ ਦੇ ਪਿਤਾ ਬਣੇ ਹਨ । ਜਿਸਦਾ ਸੁਆਗਤ ਉਨ੍ਹਾਂ ਵੱਲੋਂ ਤੇ ਉਨ੍ਹਾਂ ਦੀ ਪਤਨੀ ਡੈਨੀਏਲਾ ਵੱਲੋਂ ਕੀਤਾ ਗਿਆ ਹੈ । ਦੋਵੇਂ ਇੱਕ ਪਿਆਰੀ ਜਿਹੀ ਬੱਚੀ ਦੇ ਮਾਪੇ ਬਣ ਗਏ ਹਨ । ਇਸ ਖ਼ਬਰ ਦੀ ਪੁਸ਼ਟੀ ਦੋਵਾਂ ਦੇ ਪ੍ਰਤੀਨਿਧਾਂ ਵੱਲੋਂ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ ਕੀਤੀ ਗਈ ਹੈ ।

Quentin Tarantino-min image From instagram

ਹੋਰ ਪੜ੍ਹੋ : ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਆਮਿਰ ਖ਼ਾਨ ਦੇ ਪੰਜਾਬੀ ਬੋਲਣ ਦੇ ਅੰਦਾਜ਼ ‘ਤੇ ਸਰਗੁਨ ਮਹਿਤਾ ਨੇ ਕਿਹਾ ‘ਉਹ ਬਿਹਤਰ ਕਰ ਸਕਦੇ ਸੀ ਪਰ…..

ਹਾਲੀਵੁੱਡ ਦੇ ਇਸ ਹੀਰੋ ਦੀ ਪਤਨੀ ਨੇ ੨ ਜੁਲਾਈ ੨੦੨੨ ਨੂੰ ਬੱਚੀ ਨੂੰ ਜਨਮ ਦਿੱਤਾ ਹੈ । ਜੋ ਕਿ ਉਸ ਦੇ ਪਹਿਲੇ ਬੱਚੇ ਦੀ ਛੋਟੀ ਭੈਣ ਹੈ । ਦੱਸ ਦਈਏ ਕਿ ਕਪਿਲ ਸ਼ਰਮਾ ਇਸ ਡਾਇਰੈਕਟਰ ਦਾ ਨਾਮ ਵੀ ਸਹੀ ਤਰੀਕੇ ਨਾਲ ਬੋਲ ਨਹੀਂ ਸਨ ਸਕਦੇ । ਇਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਸ਼ੋਅ ‘ਚ ਵੀ ਕੀਤਾ ਸੀ ।

Quentin Tarantino-min image From instagram

ਹੋਰ ਪੜ੍ਹੋ : ਬੱਬੂ ਮਾਨ ਨੇ ਆਪਣੇ ਵਿਰੋਧੀਆਂ ਨੂੰ ਮੁੜ ਤੋਂ ਦਿੱਤਾ ਜਵਾਬ, ਕਿਹਾ ‘ਮੈਨੂੰ ਨਿੰਦ ਕੇ ਕਿਹੜਾ ਕਰਜ਼ਾ ਲਹਿ ਜਾਉ’, ਵੇਖੋ ਵਾਇਰਲ ਵੀਡੀਓ

ਇਸ ਜੋੜੇ ਨੇ ਜੂਨ ੨੦੧੭ ‘ਚ ਮੰਗਣੀ ਕਰਵਾਈ ਸੀ ਅਤੇ ਨਵੰਬਰ ੨੦੧੮ ‘ਚ ਵਿਆਹ ਕਰਵਾਇਆ ਸੀ । ਦੋਵਾਂ ਦੇ ਘਰ ੨੦੨੦ ‘ਚ ਇੱਕ ਬੇਟੇ ਨੇ ਜਨਮ ਲਿਆ ਸੀ ਜਿਸ ਤੋਂ ਬਾਅਦ ਹੁਣ ਇਸ ਜੋੜੇ ਦੇ ਘਰ ਧੀ ਨੇ ਜਨਮ ਲਿਆ ਹੈ । ਦੋਵਾਂ ਦੇ ਪ੍ਰਸ਼ੰਸਕ ਵੀ ਦੂਜੇ ਬੱਚੇ ਦੇ ਜਨਮ ‘ਤੇ ਵਧਾਈ ਦੇ ਰਹੇ ਹਨ ।

Quentin Tarantino,,,,.-min image From instagram

‘ਦ ਵਨਸ ਅਪੌਨ ਏ ਟਾਈਮ ਇਨ ਹਾਲੀਵੁੱਡ’ ਦੇ ਨਿਰਦੇਸ਼ਕ ਅਤੇ ਉਸ ਦੀ ਪਤਨੀ ਇਸੇ ਸਾਲ ਫਰਵਰੀ ‘ਚ ਇਸ ਬੱਚੇ ਦੀ ਉਮੀਦ ਕਰ ਰਹੇ ਸਨ ।ਪਰ ਬੱਚੇ ਦਾ ਜਨਮ ਜੁਲਾਈ ਮਹੀਨੇ ‘ਚ ਹੋਇਆ ਹੈ ।ਕੁਐਂਟਿਨ ਟਾਰੰਟੀਨੋ ਕਈ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ।

 

View this post on Instagram

 

A post shared by Quentin Tarantino (@tarantinoxx)

You may also like