ਹਰਭਜਨ ਮਾਨ ਦੇ ਗਾਣੇ 'ਤੇਰੇ ਪਿੰਡ ਗਈ ਸਾਂ ਵੀਰਾ' ਦੀ ਸ਼ੂਟਿੰਗ ਦੌਰਾਨ ਕਈ ਵਾਰ ਭਾਵੁਕ ਹੋ ਗਏ ਸਨ ਡਾਇਰੈਕਟਰ ਸਟਾਲਿਨਵੀਰ
ਹਰਭਜਨ ਮਾਨ ਦਾ ਨਵਾਂ ਗਾਣਾ 'ਤੇਰੇ ਪਿੰਡ ਗਈ ਸਾਂ ਵੀਰਾ' ਪੰਜਾਬੀ ਗਾਣੇ ਸੁਣਨ ਵਾਲਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ, ਕਿਉਂਕਿ ਇਸ ਗਾਣੇ ਰਾਹੀਂ ਹਰਭਜਨ ਮਾਨ ਨੇ ਜਜ਼ਬਾਤਾਂ ਨੂੰ ਲਫ਼ਜ਼ਾਂ ਵਿੱਚ ਪਿਰੋਣ ਦੀ ਕੋਸ਼ਿਸ਼ ਕੀਤੀ ਹੈ । ਜਿੰਨੇ ਸੋਹਣੇ ਇਸ ਗਾਣੇ ਦੇ ਬੋਲ ਹਨ ਓਨੀ ਹੀ ਬਿਹਤਰੀਨ ਇਸ ਗਾਣੇ ਦੀ ਵੀਡੀਓ ਹੈ । ਗਾਣੇ ਦੇ ਫ਼ਿਲਮਾਂਕਣ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡੀਓ ਡਾਇਰੈਕਟਰ ਸਟਾਲਿਨਵੀਰ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ।
https://www.instagram.com/p/ByuQx3-HMsC/
ਗਾਣੇ ਦੇ ਸ਼ਬਦਾਂ ਨੂੰ ਸਟਾਲਿਨਵੀਰ ਨੇ ਬਾਖੂਬੀ ਵੀਡੀਓ ਰਾਹੀਂ ਸਕਰੀਨ ਤੇ ਉਤਾਰਿਆ ਹੈ । ਇਹ ਵੀਡੀਓ ਗਾਣੇਂ ਨੂੰ ਹੋਰ ਚਾਰ ਚੰਨ ਲਗਾਉਂਦੀ ਹੈ । ਸਟਾਲਿਨਵੀਰ ਜਿਸ ਸਮੇਂ ਇਸ ਗਾਣੇ ਦੀ ਵੀਡੀਓ ਸ਼ੂਟ ਕਰ ਰਹੇ ਸਨ, ਉਸ ਸਮੇਂ ਉਹ ਗਾਣੇ ਦੇ ਬੋਲ ਸੁਣਕੇ ਬਹੁਤ ਜਜ਼ਬਾਤੀ ਹੋ ਗਏ ਸਨ । ਇਸ ਦਾ ਖੁਲਾਸਾ ਉਹਨਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਕੀਤਾ ਹੈ ।
https://www.instagram.com/p/BxEu7KGB6A2/
ਉਹਨਾਂ ਨੇ ਗਾਣੇ ਦਾ ਲਿੰਕ ਸ਼ੇਅਰ ਕਰਦੇ ਹੋਇਆ ਲਿਖਿਆ ਹੈ ਕਿ 'ਉਹਨਾਂ ਨੂੰ ਇਹ ਗਾਣਾ ਬਹੁਤ ਪਸੰਦ ਆਇਆ ਹੈ । ਉਹਨਾਂ ਨੇ ਕਿਹਾ ਕਿ ਹਰਭਜਨ ਮਾਨ ਨੇ ਜਦੋਂ ਉਹਨਾਂ ਨੂੰ ਪਹਿਲੀ ਵਾਰ ਇਹ ਗਾਣਾ ਸੁਣਾਇਆ ਸੀ, ਉਦੋਂ ਉਹ ਗਾਣੇ ਦੇ ਬੋਲ ਸੁਣਕੇ ਰੋ ਪਏ ਸਨ । ਸਟਾਲਿਨਵੀਰ ਨੇ ਕਿਹਾ ਕਿ ਵੀਡੀਓ ਦੀ ਸ਼ੂਟਿੰਗ ਦੌਰਾਨ ਵੀ ਉਹ ਕਾਫੀ ਭਾਵੁਕ ਹੋ ਗਏ ਸਨ ।'
ਸਟਾਲਿਨਵੀਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹੋਰ ਵੀਡੀਓ ਡਾਇਰੈਕਟਰ ਤੋਂ ਕੁਝ ਹੱਟਕੇ ਹਨ । ਉਹ ਬਹੁਤ ਘੱਟ ਬਜਟ ਵਿੱਚ ਵਧੀਆ ਵੀਡੀਓ ਬਨਾਉਣ ਵਿੱਚ ਮਹਾਰਤ ਰੱਖਦੇ ਹਨ । ਪਰ ਉਹਨਾਂ ਨੇ ਹਰਭਜਨ ਮਾਨ ਦੇ ਨਵੇਂ ਗਾਣੇ ਨੂੰ ਲੈ ਕੇ ਜੋ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਬਹੁਤ ਭਾਵੁਕ ਹਨ, ਤੇ ਇਹੀ ਭਾਵਨਾਵਾਂ ਉਹਨਾਂ ਨੂੰ ਬੈਸਟ ਵੀਡੀਓ ਡਾਇਰੈਕਟ ਬਣਾਉਂਦੀਆਂ ਕਿਉਂਕਿ ਵੀਡੀਓ ਡਾਇਰੈਕਟਰ ਦਾ ਕੰਮ ਵੀ ਭਾਵਨਾਵਾਂ ਨੂੰ ਸਕਰੀਨ ਤੇ ਉਤਾਰਨਾ ਹੁੰਦਾ ਹੈ ।
https://www.youtube.com/watch?v=zUULu5njStI&feature=youtu.be&fbclid=IwAR1CTWj5vasLPLSAEycTo5QyC6N62SmBETLlvUoaYonDTTt-58MVlmnMfQk