ਇਸ ਲਾੜੀ ਦੇ ਲਹਿੰਗੇ ਦੇ ਹਰ ਪਾਸੇ ਚਰਚੇ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

written by Rupinder Kaler | July 29, 2021

ਏਨੀਂ ਦਿਨੀਂ ਪਾਕਿਸਤਾਨੀ ਦੁਲਹਨ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਦੁਲਹਨ ਨੇ ਖੂਬਸੂਰਤ ਲਾਲ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ। ਦੁਲਹਨ ਦੀ ਵੀਡੀਓ ਵਾਇਰਲ ਹੋਣ ਦਾ ਕਾਰਨ ਹੀ ਉਸ ਦਾ ਲਹਿੰਗਾ ਹੈ ਕਿਉਂਕਿ ਲਹਿੰਗੇ ਦੀ ਟੇਲ ਡਿਜ਼ਾਇਨ ਕਈ ਫੁੱਟ ਲੰਬੀ ਹੈ ।

Pic Courtesy: Youtube

ਹੋਰ ਪੜ੍ਹੋ :

ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਮੁੰਡਾ ਗਰੇਵਾਲਾਂ ਦਾ’ ਰਿਲੀਜ਼

Pic Courtesy: Youtube

ਖ਼ਬਰਾਂ ਦੀ ਮੰਨੀਏ ਤਾਂ ਟੇਲ ਡਿਜ਼ਾਇਨ ਤੇ ਉਸ ਦੇ ਵਰਕ ਦੇ ਚੱਲਦਿਆਂ ਲਹਿੰਗੇ ਦਾ ਵਜ਼ਨ 100 ਕਿੱਲੋ ਹੋ ਗਿਆ ਸੀ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ । ਹਰ ਕੋਈ ਵੀਡੀਓ ਨੂੰ ਦੇਖ ਕੇ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।

Pic Courtesy: Youtube

ਕੁਝ ਲੋਕ ਕਮੈਂਟ ਕਰਕੇ ਕਹਿ ਰਹੇ ਹਨ ਕਿ ਏਨੇ ਭਾਰੀ ਲਹਿੰਗੇ ਨੂੰ ਪਹਿਨ ਕੇ ਦੁਲਹਨ ਨੇ ਵਾਕ ਕਿਵੇਂ ਕੀਤੀ। ਕਈ ਲੋਕਾਂ ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ ਕਿ ਪਤਾ ਨਹੀਂ ਲੱਗ ਰਿਹਾ ਦੁਲਹਨ ਨੇ ਲਹਿੰਗਾ ਪਹਿਨਿਆ ਜਾਂ ਲਹਿੰਗੇ ਨੇ ਦੁਲਹਨ। ਕਈ ਲੋਕ ਇਹ ਵੀ ਕਹਿੰਦੇ ਦਿਖਾਈ ਦਿੱਤੇ ਕਿ ਅਜੀਬ ਸ਼ੌਕ ਹੈ।

0 Comments
0

You may also like