ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਮੁੰਡਾ ਗਰੇਵਾਲਾਂ ਦਾ’ ਰਿਲੀਜ਼

written by Shaminder | July 29, 2021

 ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਮੁੰਡਾ ਗਰੇਵਾਲਾਂ ਦਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਧੂ ਮਨਕੀ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਡੀਜੇ ਡਸਟਰ ਨੇ ਤਿਆਰ ਕੀਤਾ ਹੈ । ਇਸ ਗੀਤ ‘ਚ ਇੱਕ ਗੱਭਰੂ ਦੇ ਰੌਅਬ ਦਾਅਬੇ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਗੱਭਰੂ ਆਪਣੇ ਅੜਬ ਸੁਭਾਅ ਦੇ ਲਈ ਪੂਰੇ ਇਲਾਕੇ ‘ਚ ਜਾਣਿਆ ਜਾਂਦਾ ਹੈ ।

Ravinder Grewal ,, Image From Ravinder grewal's song

ਹੋਰ ਪੜ੍ਹੋ : ‘ਤੁਮ ਬਿਨ’ ਫ਼ਿਲਮ ਦਾ ਹੀਰੋ ਹਿਮਾਂਸ਼ੂ ਮਲਿਕ ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਿਹਾ ਹੈ ਜ਼ਿੰਦਗੀ 

Ravinder Grewal Image From Ravinder grewal's song

ਇਹ ਗੱਭਰੂ ਕਿਸੇ ਦਾ ਮਾੜਾ ਨਹੀਂ ਤੱਕਦਾ ਅਤੇ ਨਾਂ ਹੀ ਕਿਸੇ ਦੇ ਨਾਲ ਮਾੜਾ ਵਰਤਾਉ ਹੋਣ ਦਿੰਦਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ । ਫੀਚਰਿੰਗ ‘ਚ ਰਵਿੰਦਰ ਗਰੇਵਾਲ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਨਜ਼ਰ ਆ ਰਹੇ ਹਨ ।

Ravinder Grewal Image From Ravinder grewal's song

ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਦਾ ਗੀਤ ‘ਨੈਣ ਬੋਲਦੇ’ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਰਵਿੰਦਰ ਗਰੇਵਾਲ ਗੀਤਾਂ ਦੇ ਨਾਲ ਨਾਲ ਕਈ ਫ਼ਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਹਨ ।

You may also like