ਆਰਥਿਕ ਤੰਗੀ ਦੀਆਂ ਖ਼ਬਰਾਂ ਤੋਂ ਪ੍ਰੇਸ਼ਾਨ ਪਰਵੀਨ ਕੁਮਾਰ, ਕਿਹਾ ਮੈਨੂੰ ਨਹੀਂ ਕਿਸੇ ਤੋਂ ਆਰਥਿਕ ਮਦਦ ਦੀ ਲੋੜ

Written by  Shaminder   |  December 28th 2021 01:23 PM  |  Updated: December 28th 2021 01:31 PM

ਆਰਥਿਕ ਤੰਗੀ ਦੀਆਂ ਖ਼ਬਰਾਂ ਤੋਂ ਪ੍ਰੇਸ਼ਾਨ ਪਰਵੀਨ ਕੁਮਾਰ, ਕਿਹਾ ਮੈਨੂੰ ਨਹੀਂ ਕਿਸੇ ਤੋਂ ਆਰਥਿਕ ਮਦਦ ਦੀ ਲੋੜ

ਮਹਾਭਾਰਤ (Mahabharat)  ‘ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਵੀਨ ਕੁਮਾਰ (Parveen Kumar) ਦੀਆਂ ਬੀਤੇ ਦਿਨੀਂ ਕਾਫੀ ਖ਼ਬਰਾਂ ਵਾਇਰਲ ਹੋਈਆਂ ਸਨ । ਜਿਨ੍ਹਾਂ ‘ਚ ਇਹ ਦਾਅਵਾ ਕੀਤਾ ਗਿਆ ਸੀ ਕਿ ਪ੍ਰਵੀਨ ਕੁਮਾਰ ਪਾਈ ਪਾਈ ਲਈ ਮੁਹਤਾਜ ਹੋ ਗਏ ਹਨ ਅਤੇ ਉਨ੍ਹਾਂ ਕੋਲ ਦੋ ਵਕਤ ਦੀ ਰੋਟੀ ਖਾਣ ਦੇ ਲਈ ਵੀ ਪੈਸੇ ਨਹੀਂ ਹਨ । ਪਰ ਇਨ੍ਹਾਂ ਖ਼ਬਰਾਂ ਤੋਂ ਬਾਅਦ ਪਰਵੀਨ ਕੁਮਾਰ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ । ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਉਹ ਆਰਥਿਕ ਤੌਰ ‘ਤੇ ਸਪੰਨ ਹਨ ਅਤੇ ਉੇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਨਹੀਂ ਹੈ ।

Parveen Kumar sobti, image From google

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਸਵਾ ਸਵਾ ਲੱਖ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਦੇ ਨਾਲ ਹੀ ਪਰਵੀਨ ਕੁਮਾਰ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਖਬਰਾਂ ਤੋਂ ਬਹੁਤ ਜ਼ਿਆਦਾ ਦੁਖੀ ਹਨ । ਦੱਸ ਦਈਏ ਕਿ ਪਰਵੀਨ ਕੁਮਾਰ ਨੇ ਦੋ ਵਾਰੀ ਓਲੰਪਿਕ, ਫਿਰ ਏਸ਼ਿਆਈ, ਰਾਸ਼ਟਰਮੰਡਲ ਵਿੱਚ ਦੋ ਵਾਰ ਸੋਨ, ਚਾਂਦੀ ਦੇ ਤਗਮੇ ਜਿੱਤੇ ਸਨ ।ਉਨ੍ਹਾਂ ਨੂੰ 1967 ਵਿੱਚ ਖੇਡ ਦੇ ਸਰਵਉੱਚ ਪੁਰਸਕਾਰ ‘ਅਰਜੁਨ ਐਵਾਰਡ’ ਨਾਲ ਨਿਵਾਜਿਆ ਗਿਆ ਸੀ।'ਮਹਾਭਾਰਤ' ਜੋ ਲਗਭਗ 3  ਦਹਾਕੇ ਪਹਿਲਾਂ ਦੂਰਦਰਸ਼ਨ 'ਤੇ ਆਉਂਦਾ ਸੀ, ਜਿਸ ਨੂੰ ਪਿਛਲੇ ਸਾਲ ਤਾਲਾਬੰਦੀ ਦੌਰਾਨ ਦੂਰਦਰਸ਼ਨ 'ਤੇ ਦੁਬਾਰਾ ਪ੍ਰਸਾਰਿਤ ਕੀਤਾ ਗਿਆ ਸੀ। ਲੌਕਡਾਊਨ ਦੌਰਾਨ ਸ਼ੋਅ ਨੂੰ ਕਾਫੀ ਪਿਆਰ ਮਿਲਿਆ।

Parveen kumar,, image From Google

ਮਹਾਭਾਰਤ ‘ਚ ਨਿਭਾਏ ਗਏ ਭੀਮ ਦੇ ਕਿਰਦਾਰ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਸੀਰੀਅਲ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਉਨ੍ਹਾਂ ਨੇ ਹਾਲ ਹੀ 'ਚ ਆਪਣਾ 74ਵਾਂ ਜਨਮਦਿਨ ਮਨਾਇਆ ਸੀ ਪਰ ਹੁਣ ਪ੍ਰਵੀਨ ਕੁਮਾਰ ਦੀ ਆਰਥਿਕ ਹਾਲਤ ਇੰਨੀ ਗੰਭੀਰ ਹੋ ਗਈ ਹੈ ਕਿ ਉਨ੍ਹਾਂ ਨੇ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਪ੍ਰਵੀਨ ਕੁਮਾਰ ਸੋਬਤੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਖਿਡਾਰੀਆਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ । ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਅਤੇ ਇਹ ਉਨ੍ਹਾਂ ਦਾ ਹੱਕ ਹੈ । ਜਿਸ ਦੇ ਲਈ ਉਹ ਲਗਾਤਾਰ ਬੋਲ ਰਹੇ ਹਨ । ਕਿਉਂਕਿ ਉਨ੍ਹਾਂ ਨੂੰ ਪੈਨਸ਼ਨ ਦੇ ਹੱਕ ਤੋਂ ਵਾਂਝਾ ਰੱਖਿਆ ਗਿਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network