ਘਰੇਲੂ ਹਿੰਸਾ ਦੇ ਦਰਦ ਨੂੰ ਬਿਆਨ ਕਰਦੀ ਦਿਵਿਆ ਦੱਤਾ ਸਟਾਰਰ ‘The Relationship Manager’ ਲਘੂ ਫ਼ਿਲਮ ਛੂਹ ਰਹੀ ਹੈ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ

Written by  Lajwinder kaur   |  July 19th 2020 01:35 PM  |  Updated: July 19th 2020 01:35 PM

ਘਰੇਲੂ ਹਿੰਸਾ ਦੇ ਦਰਦ ਨੂੰ ਬਿਆਨ ਕਰਦੀ ਦਿਵਿਆ ਦੱਤਾ ਸਟਾਰਰ ‘The Relationship Manager’ ਲਘੂ ਫ਼ਿਲਮ ਛੂਹ ਰਹੀ ਹੈ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਦਿਵਿਆ ਦੱਤਾ ਇਕ ਅਜਿਹੀ ਅਭਿਨੇਤਰੀ ਹੈ ਜਿਸ ਨੇ ਹਮੇਸ਼ਾ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ । ਭਾਵੇਂ ਉਹ ਫ਼ਿਲਮ ਬਾਲੀਵੁੱਡ ਦੀ ਹੋਵੇ ਜਾਂ ਫਿਰ ਪੰਜਾਬੀ ਫ਼ਿਲਮ ਹੋਵੇ ।  ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਸਹਿਯੋਗੀ ਭੂਮਿਕਾਵਾਂ ਵੀ ਕਿਸੇ ਵੀ ਫ਼ਿਲਮ ਦੀ ਸਫਲਤਾ ਦਾ ਇੱਕ ਅਨਿੱਖੜਵਾਂ ਹਿੱਸਾ ਹੁੰਦੀਆਂ ਹਨ ।

ਉਹ ਇੱਕ ਲਘੂ ਫ਼ਿਲਮ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ  'ਦ ਰਿਲੇਸ਼ਨਸ਼ਿਪ ਮੈਨੇਜਰ' ਟਾਈਟਲ ਹੇਠ ਬਹੁਤ ਹੀ ਸ਼ਾਨਦਾਰ ਲਘੂ ਫ਼ਿਲਮ ਲੈ ਕੇ ਆਏ ਨੇ ।  

ਇਸ ਫ਼ਿਲਮ ‘ਚ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਘਰੇਲੂ ਹਿੰਸਾ ਦਾ ਦਰਦ ਸਹਿ ਰਹੀ ਔਰਤ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ । ਇਸ ਫ਼ਿਲਮ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਵਿਸ਼ਵ ਤਾਲਾਬੰਦੀ ਵਿੱਚ ਸੀ, ਕੁਝ ਔਰਤਾਂ ਆਪਣੇ ਅੰਦਰ ਦੇ ਦਰਦ ਵਿੱਚ ਬੰਦ ਸਨ । ਇਸ ਫ਼ਿਲਮ ‘ਚ ਦਿਵਿਆ ਦੱਤਾ ਦਾ ਸਾਥ ਦੇ ਰਹੇ ਨੇ ਅਨੂਪ ਸੋਨੀ, ਜੂਹੀ ਬੱਬਰ ਸੋਨੀ, ਅਨੁਪਮ ਖੇਰ ਅਤੇ ਸਨਾ ਖ਼ਾਨ । Falguni Thakore ਵੱਲੋਂ ਇਸ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ ਤੇ ਡਾਇਰੈਕਟ ਕੀਤੀ ਗਈ ਹੈ ।

LargeShortFilms ਦੇ ਯੂਟਿਊਬ ਚੈਨਲ ਉੱਤੇ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਗਿਆ । ਦਰਸ਼ਕਾਂ ਵੱਲੋਂ ਇਸ ਲਘੂ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network