ਫਿਰੋਜ਼ ਖਾਨ ਕਿਸ ਨੂੰ ਨਚਾ ਰਹੇ ਨੇ ਡੀਜੇ ਉੱਤੇ ,ਵੇਖੋ ਵੀਡਿਓ 

written by Shaminder | January 25, 2019

ਫਿਰੋਜ਼ ਖਾਨ ਦਾ ਨਵਾਂ ਗੀਤ 'ਡੀਜੇ ਉੱਤੇ ਨੱਚ ਕੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਭਜਨ ਥਿੰਦ ਨੇ ਲਿਖੇ ਨੇ । ਇਸ ਗੀਤ ਨੂੰ ਫਿਰੋਜ਼ ਖਾਨ ਨੇ ਆਪਣੀ ਖੁਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ ,ਇਹ ਇਕ ਪਾਰਟੀ ਗੀਤ ਹੈ । ਜਿਸ 'ਚ ਵਿਆਹ 'ਚ ਲੱਗੀਆਂ ਰੌਣਕਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਵਧੀਆ ਸੰਜੋਗ ਮਿਲਣ ਨਾਲ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਨੇ ।

[embed]https://www.youtube.com/watch?v=M4qHoP2uUMY&feature=youtu.be[/embed]

ਕਿਉਂਕਿ ਜੇ ਸੰਜੋਗ ਵਧੀਆ ਰਲ ਜਾਣ ਤਾਂ ਜ਼ਿੰਦਗੀ ਜਿਉਣੀ ਬਹੁਤ ਹੀ ਅਸਾਨ ਹੋ ਜਾਂਦੀ ਹੈ । ਇਸ ਗੀਤ ਦੇ ਵੀਡਿਓ ਨੂੰ ਵੀ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ । ਜਿਸ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲ ਰਿਹਾ ਹੈ ।
feroz khan new song feroz khan new song

ਫਿਰੋਜ਼ ਖਾਨ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਜਿਹੜਾ ਵੀ ਗੀਤ ਗਾਇਆ ਉਹ ਲੋਕਾਂ ‘ਚ ਕਾਫੀ ਮਕਬੂਲ ਹੋਇਆ ਹੈ । ਫਿਰੋਜ਼ ਖਾਨ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਗਾਇਕ ਬਣਨਗੇ । ਦੋਸਤਾਂ ਦੀ ਹੱਲਾਸ਼ੇਰੀ ਦਿੱਤੀ ਤਾਂ ਉਨ੍ਹਾਂ ਨੇ ਕਾਲਜ ‘ਚ ਦਾਖਲਾ ਲਿਆ ਅਤੇ ਇਸੇ ਦੌਰਾਨ ਉਨ੍ਹਾਂ ਨੇ ‘ਤੇਰੀ ਮੈਂ ਹੋ ਨਾ ਸਕੀ’ ਨਾਂਅ ਦੀ ਐਲਬਮ ਕੱਢੀ ।

feroz khan new song feroz khan new song

ਉਹ ਆਪਣੀ ਸਭ ਤੋਂ ਵੱਡੀ ਗੁਰੂ ਆਪਣੀ ਮਾਂ ਨੁੰ ਮੰਨਦੇ ਨੇ ਜਿਨ੍ਹਾਂ ਨੇ ਉਨ੍ਹਾਂ ਨੂੰ ਜਿਉਣ ਦੀ ਜਾਚ ਸਿਖਾਈ ਅਤੇ ਗਾਉਣ ਦੀ ਗੁੜ੍ਹਤੀ ਵੀ ਦਿੱਤੀ । ਕਿਉਂਕਿ ਉਨ੍ਹਾਂ ਦੇ ਨਾਨਕੇ ਸਾਰੇ ਕੱਵਾਲ ਹਨ ।

feroz khan new song feroz khan new song

You may also like