ਜਾਣੋ ਕਿਉਂ 'ਜਲਸਾ' ਦੇ ਬਾਹਰ ਪ੍ਰਸ਼ੰਸਕਾਂ ਨੂੰ ਮਿਲਣ ਤੋਂ ਪਹਿਲਾਂ ਅਮਿਤਾਭ ਬੱਚਨ ਉਤਾਰਦੇ ਨੇ ਜੁੱਤੇ-ਚੱਪਲਾਂ? 

written by Lajwinder kaur | November 01, 2022 06:23pm

Amitabh Bachchan news: ਬਾਲੀਵੁੱਡ ਜਗਤ ਦੇ ਨਾਮੀ ਐਕਟਰ ਅਮਿਤਾਭ ਬੱਚਨ ਜੋ ਕਿ ਸੁਰਖੀਆਂ ਵਿੱਚ ਰਹਿੰਦੇ ਹਨ। ਪ੍ਰਸ਼ੰਸਕ ਵੀ ਸਿਤਾਰਿਆਂ ਨਾਲ ਜੁੜੀ ਹਰ ਛੋਟੀ-ਛੋਟੀ ਗੱਲ ਜਾਣਨ ਲਈ ਉਤਸੁਕ ਰਹਿੰਦੇ ਹਨ। ਹਰ ਐਤਵਾਰ ਨੂੰ ਮੈਗਾਸਟਾਰ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਆਪਣੇ ਬੰਗਲੇ 'ਜਲਸਾ' ਤੋਂ ਬਾਹਰ ਆਉਂਦੇ ਹਨ। ਬਿੱਗ ਬੀ ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਆਪਣੇ ਜੁੱਤੇ ਅਤੇ ਚੱਪਲਾਂ ਉਤਾਰ ਦਿੰਦੇ ਹਨ। ਇਸ ਦਾ ਕਾਰਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਪ੍ਰਤੀ ਆਪਣੀ 'ਸ਼ਰਧਾ' ਦੱਸੀ ਹੈ।

KBC amitabh bachchan

ਹੋਰ ਪੜ੍ਹੋ : ‘Letter to Sidhu’: ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਕੱਢਿਆ ਗੀਤ, ਹਰ ਕੋਈ ਹੋ ਰਿਹਾ ਹੈ ਭਾਵੁਕ

big b news

ਅਮਿਤਾਭ ਬੱਚਨ ਵੀ ਆਪਣੇ ਬਲਾਗ ਪੋਸਟ ਵਿੱਚ ਲਿਖਦੇ ਹਨ, 'ਮੈਂ ਦੇਖਿਆ ਹੈ ਕਿ ਲੋਕਾਂ ਦੀ ਗਿਣਤੀ ਘਟੀ ਹੈ ਅਤੇ ਉਤਸ਼ਾਹ ਵੀ ਘਟਿਆ ਹੈ। ਹੁਣ ਖ਼ੁਸ਼ੀ ਨਾਲ ਚੀਕਾਂ ਮਾਰਨ ਵਾਲੇ ਲੋਕਾਂ ਦੀ ਆਵਾਜ਼ ਦੀ ਥਾਂ ਮੋਬਾਈਲ ਦੇ ਕੈਮਰਿਆਂ ਨੇ ਲੈ ਲਈ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਮਾਂ ਬਦਲ ਗਿਆ ਹੈ ਅਤੇ ਕੁਝ ਵੀ ਸਦਾ ਲਈ ਨਹੀਂ ਰਹਿੰਦਾ’। ਤੁਹਾਨੂੰ ਦੱਸ ਦੇਈਏ ਕਿ ਕੋਵਿਡ-19 ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਮਿਲਣਾ ਬੰਦ ਕਰ ਦਿੱਤਾ ਸੀ ਪਰ ਕੁਝ ਮਹੀਨੇ ਪਹਿਲਾਂ ਇਹ ਫਿਰ ਤੋਂ ਸ਼ੁਰੂ ਹੋ ਗਿਆ ਸੀ। ਬਿੱਗ ਬੀ ਦੇ ਪ੍ਰਸ਼ੰਸਕਾਂ ਨੇ ਇਸ ਮੁਲਾਕਾਤ ਦਾ ਨਾਂ 'ਦਰਸ਼ਨ' ਰੱਖਿਆ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਉਂਚਾਈ ਦੀ ਰਿਲੀਜ਼ ਦੀਆਂ ਤਿਆਰੀਆਂ ਕਰ ਰਹੇ ਹਨ। ਇਹ 4 ਦੋਸਤਾਂ ਦੀ ਕਹਾਣੀ ਹੈ, ਜਿਸ 'ਚ ਅਮਿਤਾਭ ਬੱਚਨ ਤੋਂ ਇਲਾਵਾ ਅਨੁਪਮ ਖੇਰ, ਬੋਮਨ ਇਰਾਨੀ ਅਤੇ ਡੈਨੀ ਡੇਨਜੋਂਗਪਾ ਨਜ਼ਰ ਆਉਣਗੇ। ਇਹ ਫ਼ਿਲਮ 11 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਟੀਵੀ ਉੱਤੇ ਵੀ ਨਜ਼ਰ ਆ ਰਹੇ ਹਨ। ਉਹ ਆਪਣੇ ਚਰਚਿਤ ਸ਼ੋਅ ਕੌਣ ਬਣੇਗਾ ਕਰੋੜਪਤੀ 14 ਦੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੇ ਹਨ।

You may also like