ਇਸ ਤਸਵੀਰ ‘ਚ ਨਜ਼ਰ ਆ ਰਹੇ ਪੰਜਾਬੀ ਕਲਾਕਾਰਾਂ ਨੂੰ ਕੀ ਤੁਸੀਂ ਪਹਿਚਾਣਿਆ? ਦੱਸੋ ਫਿਰ ਇਨ੍ਹਾਂ ਐਕਟਰਾਂ ਦੇ ਨਾਂਅ

written by Lajwinder kaur | April 26, 2021 05:41pm

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਜਿੱਥੇ ਅਕਸਰ ਕੁਝ ਨਾ ਕੁਝ ਨਵਾਂ ਵਾਇਰਲ ਹੁੰਦਾ ਰਹਿੰਦਾ ਹੈ। ਜਿਨ੍ਹਾਂ ‘ਚੋਂ ਕਲਾਕਾਰਾਂ ਦੇ ਬਚਪਨ ਦੀਆਂ ਪੁਰਾਣੀਆਂ ਤਸਵੀਰਾਂ ਤੇ ਕੁਝ ਅਣਦੇਖੀਆਂ ਪੁਰਾਣੀ ਤਸਵੀਰਾਂ ਹੁੰਦੀਆਂ ਨੇ। ਦਰਸ਼ਕਾਂ ਦੇ ਨਾਲ ਅਜਿਹੀ ਹੀ ਪੰਜਾਬੀ ਕਲਾਕਾਰਾਂ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕਰ ਰਹੇ ਹਾਂ। ਇਸ ਤਸਵੀਰ ‘ਚ ਪੰਜਾਬੀ ਐਕਟਰਾਂ ਨੂੰ ਪਹਿਚਾਣ ਪਾਉਣ ਥੋੜ੍ਹਾ ਮੁਸ਼ਕਿਲ ਹੈ ।

inside image of prince kanwaljit singh

ਹੋਰ ਪੜ੍ਹੋ : ਸੰਨੀ ਮਾਲਟਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਿਆਰਾ ਜਿਹਾ ਸਰਪ੍ਰਾਈਜ਼ ਦੇ ਕੇ ਪਤਨੀ ਪ੍ਰਵੀਨ ਨੂੰ ਕੀਤਾ ਵਿਸ਼, ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਨੇ ਵਧਾਈਆਂ

inside image of prince kawaljit singh image credit: instagram

ਕੀ ਤੁਸੀਂ ਤਸਵੀਰ ‘ਚ ਨਜ਼ਰ ਆ ਰਹੇ ਨੇ ਕਲਾਕਾਰਾਂ ਨੂੰ ਪਹਿਚਾਣ ਪਾਏ ।  ਚੱਲੋ ਅਸੀਂ ਦੱਸ ਦਿੰਦੇ ਹਾਂ ਇਸ ਤਸਵੀਰ ‘ਚ ਪ੍ਰਿੰਸ ਕੰਵਲਜੀਤ ਸਿੰਘ, ਗੌਰਵ ਕੱਕੜ, ਕਰਮਜੀਤ ਅਨਮੋਲ ਤੇ ਦਿੱਗਜ ਐਕਟਰ ਰਾਣਾ ਰਣਬੀਰ ਨਜ਼ਰ ਆ ਰਹੇ ਨੇ। ਇਹ ਤਸਵੀਰ ਪੰਜਾਬੀ ਫ਼ਿਲਮ ਚੱਕ ਜਵਾਨ ਦੀ ਸ਼ੂਟਿੰਗ ਸਮੇਂ ਦੀ ਹੈ।

prince kanwaljit singh image from movie panchhi image credit: instagram

ਇਸ ਤਸਵੀਰ ਨੂੰ ਐਕਟਰ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਦੱਸਿਆ ਹੈ ਕਿ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਵੈੱਬ-ਸੀਰੀਜ਼ ਵਾਰਨਿੰਗ ‘ਚ ਆਪਣੇ ਦਮਦਾਰ ਕਿਰਦਾਰ ਦੇ ਨਾਲ ਆਪਣੀ ਵੱਖਰੀ ਜਗ੍ਹਾ ਬਣਾ ਚੁੱਕੇ ਨੇ। ਏਨੀਂ ਦਿਨੀਂ ਉਹ ਆਪਣੀ ਨਵੀਂ ਫ਼ਿਲਮ ਪੰਛੀ ਦੀ ਸ਼ੂਟਿੰਗ ਕਰ ਰਹੇ ਨੇ।

 

You may also like