ਤਸਵੀਰ ‘ਚ ਨਜ਼ਰ ਆ ਰਹੀ ਇਸ ਨੰਨ੍ਹੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? 90 ਦੇ ਦਹਾਕੇ ਦੀ ਰਹੀ ਹੈ ਮਸ਼ਹੂਰ ਅਦਾਕਾਰਾ!

written by Lajwinder kaur | August 06, 2021

ਮਨੋਰੰਜਨ ਜਗਤ ਦੀ ਦੁਨੀਆ ਤੋਂ ਅਕਸਰ ਹੀ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਪੁਰਾਣੀ ਤਸਵੀਰਾਂ ਅਕਸਰ ਹੀ ਖਿੱਚ ਦਾ ਕੇਂਦਰ ਬਣਦਿਆਂ ਨੇ । ਬਾਲੀਵੁੱਡ ਕਲਾਕਾਰਾਂ ਦੀਆਂ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ। ਬਾਲੀਵੁੱਡ ਅਦਾਕਾਰਾ ਦੀ ਇੱਕ ਪੁਰਾਣੀ ਤਸਵੀਰ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ।

actress karisma kapoor childhood image-min image source- instagram

ਹੋਰ ਪੜ੍ਹੋ : ਓਲੰਪਿਕ ਖੇਡ ‘ਚ ਦੇਖਣ ਨੂੰ ਮਿਲਿਆ ਵੱਖਰਾ ਨਜ਼ਾਰਾ, ਹਰ ਇੱਕ ਦੀਆਂ ਅੱਖਾਂ ਹੋਈਆਂ ਨਮ, ਇਸ ਖਿਡਾਰੀ ਦੇ ਅਜਿਹੇ ਸਵਾਲ ‘ਤੇ ਰੈਫਰੀ ਨੇ ਫਰੋਲੀ ਖੇਡ ਨਿਯਮਾਂ ਵਾਲੀ ਕਿਤਾਬ

ਹੋਰ ਪੜ੍ਹੋ : ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦਿਓ ਦਾ ਇਹ ਅੰਦਾਜ਼ ਹਰ ਇੱਕ ਨੂੰ ਕਰ ਰਿਹਾ ਹੈ ਹੈਰਾਨ, ਦੇਖੋ ਕਿਵੇਂ ਗਿੱਪੀ ਗਰੇਵਾਲ ਦੇ ਗੀਤ ‘ਤੇ ਡਾਂਸ ਕਰਕੇ ਬੰਨਿਆ ਰੰਗ, ਦੇਖੋ ਵੀਡੀਓ

inside image of bollywood actress karisma kapoor image source- instagram

ਜੀ ਹਾਂ ਤਸਵੀਰ ‘ਚ ਨਜ਼ਰ ਆ ਰਹੀ ਬੱਚੀ 90 ਦੇ ਦਹਾਕੇ ਦੀ ਮਸ਼ਹੂਰ ਬਾਲੀਵੁੱਡ ਦੀ ਟਾਪ ਅਦਾਕਾਰਾ ਰਹੀ ਹੈ। ਜੀ ਹਾਂ ਜੇ ਤੁਸੀਂ ਸੋਚ ਰਹੇ ਹੋ ਇਹ ਕਪੂਰ ਖ਼ਾਨਦਾਨ ਦੀ ਧੀ ਹੈ ਤਾਂ ਤੁਸੀਂ ਸਹੀ ਹੋ। ਇਹ ਹੋਰ ਕੋਈ ਨਹੀਂ ਸਗੋਂ ਅਦਾਕਾਰਾ ਕਰਿਸ਼ਮਾ ਕਪੂਰ ਹੈ।

karisma kapoor and kareen kapoor image source- instagram

ਦੱਸ ਦਈਏ ਕਰਿਸ਼ਮਾ ਕਪੂਰ ਨੇ 17 ਸਾਲ ਦੀ ਉਮਰ ‘ਚ ਸੰਨ 1991 ’ਚ ਫ਼ਿਲਮ ‘ਪ੍ਰੇਮ ਕੈਦੀ’ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਖੂਬ ਚਰਚਾ ਹੋਈ ਸੀ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਰਿਸ਼ਮਾ ਕਪੂਰ ਨੇ ਦਿੱਲੀ ਦੇ ਉਦਯੋਗਪਤੀ ਸੰਜੈ ਕਪੂਰ ਨਾਲ ਵਿਆਹ ਕੀਤਾ ਸੀ, ਪਰ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ। ਏਨੀਂ ਦਿਨੀਂ ਕਰਿਸ਼ਮਾ ਕਪੂਰ ਟੀਵੀ ਐਂਡਜ਼ ਤੇ ਟੀਵੀ ਦੇ ਰਿਆਲਟੀ ਸ਼ੋਅ ‘ਚ ਨਜ਼ਰ ਆਉਂਦੀ ਰਹਿੰਦੀ ਹੈ।

0 Comments
0

You may also like