ਇਸ ਤਸਵੀਰ ‘ਚ ਨਜ਼ਰ ਆ ਰਹੇ ਇਸ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਬਾਲੀਵੁੱਡ ਦਾ ਨਾਮੀ ਐਕਟਰ, ਪੰਜਾਬੀ ਪਿਛੋਕੜ ਨਾਲ ਰੱਖਦਾ ਹੈ ਸਬੰਧ

written by Lajwinder kaur | October 05, 2021 09:31am

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਪੁਰਾਣੀਆਂ ਤਸਵੀਰਾਂ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ। ਕਲਾਕਾਰਾਂ ਦੀਆਂ ਅਣਦੇਖੀਆਂ ਪੁਰਾਣੀਆਂ ਤਸਵੀਰਾਂ ਹਮੇਸ਼ਾ ਦਰਸ਼ਕਾਂ ਦੇ ਲਈ ਖਿੱਚ ਦਾ ਕੇਂਦਰ ਰਹਿੰਦੀਆਂ ਨੇ। ਜੀ ਹਾਂ ਇਸ ਬਾਲੀਵੁੱਡ ਐਕਟਰ ਦੀ ਇਹ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ ਇਸ ਐਕਟਰ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਨਾਲ ਸਬੰਧ ਰੱਖਦਾ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਨੂੰ ਸ਼ਤਰੂਘਨ ਸਿਨਹਾ ਟਿੱਪਣੀ ਕਰਨੀ ਪਈ ਮਹਿੰਗੀ, ਧੀ ਸੋਨਾਕਸ਼ੀ ਸਿਨਹਾ ਨੇ ਮਾਰਿਆ ਕਪਿਲ ਸ਼ਰਮਾ ਦੇ ਜ਼ੋਰਦਾਰ ਮੁੱਕਾ, ਦੇਖੋ ਵੀਡੀਓ

Bobby deol Image Source: Instagram

ਤਸਵੀਰ ‘ਚ ਨਜ਼ਰ ਆ ਰਿਹਾ ਇਹ ਗੱਭਰੂ ਹੋਰ ਕੋਈ ਨਹੀਂ ਸਗੋਂ ਦਿਓਲ ਪਰਿਵਾਰ ਦਾ ਪੁੱਤਰ ਬੌਬੀ ਦਿਓਲ (Bobby Deol) ਹੈ। ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਜਵਾਨੀ ਸਮੇਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇਹ ਤਸਵੀਰ ਬਹੁਤ ਸਾਰੀਆਂ ਯਾਦਾਂ ਨੂੰ ਵਾਪਿਸ ਲੈ ਆਉਂਦੀ ਹੈ। ਉਨ੍ਹਾਂ ਦਿਨਾਂ ਵਿੱਚ ਜਦੋਂ ਮੈਂ ਹਰ ਵੇਲੇ ਇਹ ਲਾਲ ਕਮੀਜ਼ ਹੀ ਪਹਿਣੀ ਰੱਖਦਾ ਸੀ’ । ਇਸ ਪੋਸਟ ਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

actor bobby deol wished his father dharmenra deol happy father's day Image Source: Instagram

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਨਵਾਂ ਵੀਡੀਓ, ਪੁੱਤਰ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਦੇਖੋ ਵੀਡੀਓ

ਦੱਸ ਦਈਏ ਬੌਬੀ ਦਿਓਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਬੌਬੀ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।

 

 

View this post on Instagram

 

A post shared by Bobby Deol (@iambobbydeol)

You may also like