ਕੀ ਜਸਵੰਤ ਸਿੰਘ ਖਾਲੜਾ ਵਾਂਗ ਵਿਖਾਈ ਦਿੰਦੇ ਨੇ ਦਿਲਜੀਤ ਦੋਸਾਂਝ, ਵੇਖੋ ਦਿਲਜੀਤ ਦੇ ਨਵੇਂ ਲੁੱਕ ਦੀਆਂ ਤਸਵੀਰਾਂ

written by Pushp Raj | March 03, 2022

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਆਪਣੇ ਨਵੇਂ ਲੁੱਕ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੇ ਹਨ। ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਜਸਵੰਤ ਸਿੰਘ ਖਾਲੜਾ (Jaswant Singh Khalra) ਵਾਂਗ ਵਿਖਾਈ ਦੇ ਰਹੇ ਹਨ।

Image Source: Instagram

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਲੁੱਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਦਿਲਜੀਤ ਨੇ ਦਾੜ੍ਹੀ ਵਧਾਈ ਹੋਈ ਹੈ ਤੇ ਨੀਲੇ ਗੂੜ੍ਹੇ ਰੰਗ ਦੀ ਪੱਗ ਸਜਾਈ ਹੋਈ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਿਲੀਜਤ ਨੇ ਕੈਪਸ਼ਨ ਵਿੱਚ ਕੁਝ ਖ਼ਾਸ ਲਾਈਨਾਂ ਲਿਖਿਆਂ ਹਨ। ਉਨ੍ਹਾਂ ਕੈਪਸ਼ਨ ਦੇ ਵਿੱਚ ਲਿਖਿਆ, " "ਐਵੇਂ ਤਾਂ ਨੀ ਲੋਕੀ ਸਾਡੀ ਟੌਰ ਤੱਕ ਕੇ ਓਹ ਕਹਿੰਦੇ ਸਰਦਾਰ ਜੀ "

ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਪੈਂਟ ਸ਼ਰਟ ਪਾ ਕੇ ਫਾਰਮਲ ਲੁੱਕ ਵਿੱਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਫਾਰਮਲ ਬਲੈਕ ਬੂਟ , ਹੱਥ ਵਿੱਚ ਘੜੀ ਪਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇੱਕ ਤਸਵੀਰ ਦੇ ਵਿੱਚ ਸੋਫੇ 'ਤੇ ਬੈਠੇ ਹੋਏ ਹਨ ਤੇ ਹੱਥ ਵਿੱਚ ਮੋਬਾਈਲ ਫੜ ਕੇ ਸੈਲਫੀ ਲੈ ਰਹੇ ਹਨ।

Image Source: Instagram

 

ਦਿਲਜੀਤ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਹੀਆਂ ਹਨ। ਇਹ ਤਸਵੀਰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦੀ ਹੈ, ਜੋ ਕਿ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਹੈ। ਇਸ ਤਸਵੀਰ 'ਤੇ ਫੈਨਜ਼ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਇਸ ਤਸਵੀਰ ਵਿੱਚ ਦਿਲਜੀਤ ਬਿਲਕੁਲ ਜਸਵੰਤ ਸਿੰਘ ਖਾਲੜਾ ਵਾਂਗ ਵਿਖਾਈ ਦੇ ਰਹੇ ਹਨ।

ਖਬਰਾਂ ਮੁਤਾਬਕ, ਦਿਲਜੀਤ ਦੋਸਾਂਝ ਹਨੀ ਤ੍ਰੇਹਨ ਦੇ ਨਿਰਦੇਸ਼ਨ ਵਿੱਚ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਵਿੱਚ ਕੰਮ ਕਰ ਰਹੇ ਹਨ। ਉਹ ਇਸ ਫ਼ਿਲਮ ਵਿੱਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੇ ਸੈੱਟ ਤੋਂ ਪਹਿਲਾਂ ਵੀ ਕਈ ਤਸਵੀਰਾਂ ਅਤੇ ਵੀਡੀਓਜ਼ ਨੇ ਦਰਸ਼ਕਾਂ ਦਾ ਧਿਆਨ ਖਿੱਚ ਰਹੀਆਂ ਹਨ। ਦਿਲਜੀਤ ਦੋਸਾਂਝ ਨੇ ਹੁਣ ਆਪਣੇ ਅਨੋਖੇ ਲੁੱਕ 'ਚ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਜਸਵੰਤ ਸਿੰਘ ਖਾਲੜਾ ਨਾਲ ਮਿਲਦੀਆਂ-ਜੁਲਦੀਆਂ ਹਨ।

Image Source: Instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਇਸ ਕਰਕੇ ਬਦਲ ਦਿੱਤਾ ਆਪਣਾ ਪੂਰਾ ਲੁੱਕ, ਵਧੀ ਹੋਈ ਦਾੜ੍ਹੀ ਅਤੇ ਕੁੜਤੇ ਪਜਾਮੇ ‘ਚ ਆਏ ਨਜ਼ਰ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੋਂ ਇਲਾਵਾ ਜਸਵੰਤ ਸਿੰਘ ਖਾਲੜਾ 'ਤੇ ਬਣ ਰਹੀ ਬਾਇਓਪਿਕ 'ਚ ਅਰਜੁਨ ਰਾਮਪਾਲ ਵੀ ਅਹਿਮ ਭੂਮਿਕਾਵਾਂ 'ਚ ਹਨ। ਇਹ ਫ਼ਿਲਮ ਅੰਮ੍ਰਿਤਸਰ 'ਚ ਪ੍ਰੀ-ਪ੍ਰੋਡਕਸ਼ਨ ਪੜਾਅ 'ਤੇ ਹੈ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਸਮੇਂ ਇੱਕਠੇ ਹੀ ਆਪਣੇ ਕਈ ਅਪਕਮਿੰਗ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ, ਭਾਵੇਂ ਉਹ ਪੰਜਾਬੀ ਗੀਤ ਹੋਣ ਜਾਂ ਫੇਰ ਫ਼ਿਲਮ। ਦਿਲਜੀਤ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿਣ ਨੂੰ ਯਕੀਨੀ ਬਣਾ ਰਹੇ ਹਨ। ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਹੁਣ ਆਪਣੀ ਅਦਾਕਾਰੀ ਅਤੇ ਸਭ ਤੋਂ ਜ਼ਿੰਮੇਵਾਰ ਕਿਰਦਾਰ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹਨ।

 

View this post on Instagram

 

A post shared by DILJIT DOSANJH (@diljitdosanjh)

You may also like