ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਮੰਗਣੀ 'ਚ ਕੁੱਤੇ ਨੇ ਨਿਭਾਈ ਇੱਕ ਰਸਮ, ਵੀਡੀਓ ਹੋਈ ਵਾਇਰਲ

Written by  Pushp Raj   |  January 20th 2023 04:25 PM  |  Updated: January 20th 2023 04:30 PM

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਮੰਗਣੀ 'ਚ ਕੁੱਤੇ ਨੇ ਨਿਭਾਈ ਇੱਕ ਰਸਮ, ਵੀਡੀਓ ਹੋਈ ਵਾਇਰਲ

Dog as Ring Bearer in Anant and Radhika Engagement: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਮੰਗਣੀ ਅੰਬਾਨੀ ਪਰਿਵਾਰ ਲਈ ਬੇਹੱਦ ਖ਼ਾਸ ਮੌਕਾ ਸੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅੰਬਾਨੀ ਪਰਿਵਾਰ ਦੇ ਖ਼ਾਸ ਫੰਕਸ਼ਨ 'ਤੇ ਵੱਡੀ ਗਿਣਤੀ 'ਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਖ਼ਾਸ ਮੌਕੇ 'ਤੇ ਕੁਝ ਅਜਿਹਾ ਵੀ ਹੋਇਆ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਮੰਗਣੀ 'ਚ ਕੁੱਤੇ ਨੇ ਇੱਕ ਰਸਮ ਨਿਭਾਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਿੱਥੇ ਇੱਕ ਪਾਸੇ ਅਨੰਤ ਅੰਬਾਨੀ ਦੀ ਮੰਗਣੀ ਦੀ ਖੁਸ਼ੀ ਵਿੱਚ ਪੂਰੇ ਅੰਬਾਨੀ ਪਰਿਵਾਰ ਨੇ ਬਾਲੀਵੁੱਡ ਗੀਤਾਂ 'ਤੇ ਜਮ ਕੇ ਡਾਂਸ ਕੀਤਾ, ਉੱਥੇ ਹੀ ਦੂਜੇ ਪਾਸੇ ਇੱਕ ਪਾਸੇ ਇਸ ਮੰਗਣੀ ਸਮਾਗਮ ਦੀ ਇੱਕ ਦਿਲਚਸਪ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਇਸ ਮੰਗਣੀ ਦੀ ਇੱਕ ਰਸਮ ਅੰਬਾਨੀ ਪਰਿਵਾਰ ਦੇ ਪਾਲਤੂ ਕੁੱਤੇ ਨੇ ਨਿਭਾਈ।

image source Instagram

ਦੱਸ ਦਈਏ ਕਿ ਦੇਸ਼ ਦੇ ਮਸ਼ਹੂਰ ਬਿਜ਼ਨਸਮੈਨ ਅਨੰਤ ਅੰਬਾਨੀ ਦੀ ਮੰਗਣੀ ਉਨ੍ਹਾਂ ਦੀ ਗਰਲਫ੍ਰੈਂਡ ਰਾਧਿਕਾ ਮਰਚੈਂਟ ਨਾਲ ਹੋ ਚੁੱਕੀ ਹੈ। ਹੁਣ ਇਸ ਮੰਗਣੀ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਈਸ਼ਾ ਅੰਬਾਨੀ ਦੇ ਹੱਥ 'ਚ ਮਾਈਕ ਹੈ ਤੇ ਉਹ ਮੰਗਣੀ ਕਰਨ ਜਾ ਰਹੇ ਕਪਲ ਦੇ ਨਾਲ-ਨਾਲ ਸਭ ਨੂੰ ਸੰਬੋਧਿਤ ਕਰਦੀ ਹੋਈ ਨਜ਼ਰ ਆ ਰਹੀ ਹੈ।

ਈਸ਼ਾ ਅੰਬਾਨੀ ਆਪਣੀ ਹੋਣ ਵਾਲੀ ਭਰਜਾਈ ਰਾਧਿਕਾ ਮਰਚੈਂਟ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹੈ, ਕਿ ਸਾਨੂੰ ਇੰਝ ਲੱਗਦਾ ਹੈ ਕਿ ਹੋਣ ਵਾਲੇ ਲਾੜਾ-ਲਾੜੀ ਦੀਆਂ ਅੰਗੂਠੀਆਂ ਕਿਤੇ ਗੁਆਚ ਗਈਆਂ ਹਨ, ਪਰ ਸਾਡੇ ਕੋਲ ਇੱਕ ਸਰਪ੍ਰਾਈਜ਼ ਰਿੰਗ ਬੇਅਰਰ ਹੈ। ਇਨ੍ਹੇ ਵਿੱਚ ਅੰਬਾਨੀ ਪਰਿਵਾਰ ਦਾ ਇੱਕ ਪਾਲਤੂ ਕੁੱਤਾ ਆ ਜਾਂਦਾ ਹੈ, ਜਿਸ ਦੀ ਪਿੱਠ 'ਤੇ ਇੱਕ ਕੁਸ਼ਨ 'ਤੇ ਅੰਗੂਠੀਆਂ ਬੰਨੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਕੁੱਤੇ ਨੂੰ ਵੇਖ ਕੇ ਅਨੰਤ ਬੇਹੱਦ ਖੁਸ਼ ਹੁੰਦੇ ਹਨ, ਉਹ ਕੁੱਤੇ ਦੀ ਪਿੱਠ 'ਤੇ ਬੰਨੀ ਹੋਈ ਰਿੰਗ ਕੱਢਦੇ ਹਨ ਤੇ ਰਾਧਿਕਾ ਨੂੰ ਪਹਿਨਾ ਦਿੰਦੇ ਹਨ। ਇਸ ਦੌਰਾਨ ਪੂਰਾ ਅੰਬਾਨੀ ਪਰਿਵਾਰ ਖੁਸ਼ੀ ਨਾਲ ਝੂਮਦਾ ਤੇ ਡਾਂਸ ਕਰਦਾ ਹੋਇਆ ਨਜ਼ਰ ਆਇਆ।

ਹੋਰ ਪੜ੍ਹੋ: ਅਨੰਤ ਅੰਬਾਨੀ ਤੇ ਰਾਧਿਕਾ ਦੀ ਮੰਗਣੀ 'ਤੇ ਪਰਿਵਾਰ ਸਣੇ ਪਹੁੰਚੇ ਸ਼ਾਹਰੁਖ ਖ਼ਾਨ, ਮਾਂ ਗੌਰੀ ਨਾਲ ਆਰੀਅਨ ਖ਼ਾਨ ਨੂੰ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਦੇ ਵਿੱਚ ਅਨੰਤ ਅੰਬਾਨੀ ਆਪਣੀ ਹੋਣ ਵਾਲੀ ਪਤਨੀ ਰਾਧਿਕਾ ਦਾ ਹੱਥ ਫੜ ਕੇ ਸਟੇਜ਼ 'ਤੇ ਬੈਠੇ ਹੋਏ ਨਜ਼ਰ ਆਉਂਦੇ ਹਨ। ਇਸ ਦੌਰਾਨ ਮੁਕੇਸ਼ ਅੰਬਾਨੀ ਪਤਨੀ ਨੀਤਾ, ਪੁੱਤ ਤੇ ਨੂੰਹ ਅਤੇ ਧੀ ਈਸ਼ਾ ਤੇ ਦਮਾਦ ਸਣੇ ਆਪਣੀ ਮਾਂ ਨਾਲ ਸਟੇਜ਼ 'ਤੇ ਆ ਜਾਂਦੇ ਹਨ। ਪੂਰਾ ਪਰਿਵਾਰ ਬਾਲੀਵੁੱਡ ਦੇ ਮਸ਼ਹੂਰ ਗੀਤ 'ਵਾਹ-ਵਾਹ ਰਾਮ ਜੀ' 'ਤੇ ਡਾਂਸ ਸਟੈਪਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਮਗਰੋਂ ਸਾਰੇ ਅਨੰਤ ਤੇ ਰਾਧਿਕਾ ਨੂੰ ਵਧਾਈ ਦਿੰਦੇ ਹਨ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network