ਡਰੇਕ ਨੇ ਆਪਣੇ ਮਿਊਜ਼ਿਕ ਸ਼ੋਅ ‘ਚ ਪਾਈ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ

written by Lajwinder kaur | July 29, 2022

Rapper Drake wears 'Sidhu Moose Wala 1993-2022' T-shirt during his concert: ਸੋਸ਼ਲ ਮੀਡੀਆ ਉੱਤੇ ਗਲੋਬਲ ਮਿਊਜ਼ਿਕ ਆਈਕਨ ਡਰੇਕ ਦੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜੀ ਹਾਂ ਨਾਮੀ ਸਿੰਗਰ ਡਰੇਕ ਨੇ ਆਪਣੇ ਕੰਸਰਟ ‘ਚ ਸਿੱਧੂ ਮੂਸੇਵਾਲਾ ਦੀ ਤਸਵੀਰ ਪ੍ਰਿੰਟ ਹੋਈ ਟੀ-ਸ਼ਰਟ ਪਾਈ ਹੈ।

ਇਸ ਟੀ-ਸ਼ਰਟ ‘ਤੇ ਪੰਜਾਬੀ ਮਿਊਜ਼ਿਕ ਜਗਤ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੋਈ ਹੈ ਤੇ ਨਾਲ ਹੀ ਲਿਖਿਆ ਹੋਇਆ ਹੈ ‘ਸਿੱਧੂ ਮੂਸੇਵਾਲਾ 1993-2022’। ਇਸ ਤਰ੍ਹਾਂ ਇਸ ਇੰਟਰਨੈਸ਼ਨਲ ਗਾਇਕ ਇੱਕ ਹੋਰ ਚਮਕਦੇ ਹੋਏ ਸਿਤਾਰੇ ਨੂੰ ਆਪਣੇ ਕੰਸਰਟ 'ਚ ਸ਼ਰਧਾਂਜਲੀ ਦਿੱਤੀ।

ਹੋਰ ਪੜ੍ਹੋ : ‘BGMI’ ਗੇਮ ਖੇਡਣ ਵਾਲੇ ਯੂਜ਼ਰਸ ਹੋਏ ਪ੍ਰੇਸ਼ਾਨ, ਗੂਗਲ ਪਲੇਅ ਸਟੋਰ ਤੋਂ ਗਾਇਬ ਹੋਈ ਇਹ ਗੇਮ, ਟਵਿੱਟਰ ‘ਤੇ ਆਇਆ ਮੀਮਜ਼ ਦਾ ਹੜ੍ਹ

singer drake

ਸੋਸ਼ਲ ਮੀਡੀਆ ਉੱਤੇ ਡਰੇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਨੇ । ਦੱਸ ਦਈਏ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਦੀ ਖ਼ਬਰ ਆਈ ਸੀ ਤਾਂ ਡਰੇਕ ਨੇ ਵੀ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।

Rapper drake wears 'Sidhu Moose Wala 1993-2022' T-shirt during his concert

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਸਿੱਧੂ ਆਪਣੀ ਮਾਂ ਦੇ ਨਾਲ ਨਜ਼ਰ ਆ ਰਿਹਾ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਡਰੇਕ ਨੇ ਲਿਖਿਆ, ”RIP MOOSE ” ਇਸ ਤਸਵੀਰ ਦੇ ਨਾਲ ਡਰੇਕ ਨੇ ਸਿੱਧੂ ਮੂਸੇਵਾਲਾ ਲਈ ਹਾਰਟ ਸ਼ੇਪ ਈਮੋਜ਼ੀ ਵੀ ਸਾਂਝਾ ਕੀਤਾ ਸੀ।

Rapper drake wears 'Sidhu Moose Wala 1993-2022' T-shirt during his concert Image Source: Twitter

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਇਕਲੌਤੇ ਅਜਿਹੇ ਪੰਜਾਬੀ ਗਾਇਕ ਸਨ, ਜਿਸ ਨੂੰ ਇੰਟਰਨੈਸ਼ਨਲ ਗਾਇਕ ਡਰੇਕ ਇੰਸਟਾਗ੍ਰਾਮ ਉੱਤੇ ਫਾਲੋ ਕੀਤਾ ਸੀ । ਦੋਹਾਂ ਕਲਾਕਾਰਾਂ ਦੇ ਫੈਨਜ਼ ਇਨ੍ਹਾਂ ਦੋਵਾਂ ਗਾਇਕਾਂ ਨੂੰ ਇੱਕਠੇ ਕੰਮ ਕਰਦੇ ਹੋਏ ਦੇਖਣਾ ਚਾਹੁੰਦੇ ਸਨ। ਜਿਸ ਕਰਕੇ ਕਈ ਵਾਰ ਇਹ ਅਫਵਾਹਾਂ ਵੀ ਸਾਹਮਣੇ ਆਈਆਂ ਕਿ ਦੋਵੇਂ ਗਾਇਕ ਜਲਦ ਹੀ ਨਵਾਂ ਪ੍ਰੋਜੈਕਟ ਕਰਨਗੇ, ਪਰ ਇਹ ਨਹੀਂ ਹੋ ਸਕਿਆ। 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

 

View this post on Instagram

 

A post shared by Gurvinder Singh (@gurvindersingh0827)

You may also like