
ਗਰਮੀਆਂ ‘ਚ ਅਕਸਰ ਲੱਸੀ (Lassi) ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਕਿਉਂਕਿ ਲੱਸੀ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਇਹ ਗਰਮੀ ਤੋ ਵੀ ਸਾਡਾ ਬਚਾਅ ਕਰਦੀ ਹੈ । ਗਰਮੀਆਂ ‘ਚ ਕਈ ਲੋਕ ਜ਼ਿਆਦਾ ਕੋਲਡ ਡਰਿੰਕ ਦਾ ਇਸਤੇਮਾਲ ਕਰਦੇ ਹਨ । ਪਰ ਰਿਵਾਇਤੀ ਡਰਿੰਕ ਯਾਨੀ ਕਿ ਲੱਸੀ ਪੀਣ ਦੇ ਕਈ ਫਾਇਦੇ ਹੁੰਦੇ ਹਨ । ਗਰਮੀਆਂ ‘ਚ ਇਹ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦੀ ਹੈ ।
ਹੋਰ ਪੜ੍ਹੋ : ਹਰ ਤਰ੍ਹਾਂ ਦੀ ਬਿਮਾਰੀ ਨਾਲ ਲੜਨ ਦੀ ਤਾਕਤ ਦਿੰਦਾ ਹੈ ਟਮਾਟਰ ਦਾ ਜੂਸ
ਰਵਾਇਤੀ ਡਰਿੰਕ ਦੀ ਵਰਤੋਂ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ। ਇਹ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਵਿੱਚ ਪੋਸ਼ਕ ਤੱਤਾਂ ਤੇ ਵਿਟਾਮਿਨਾਂ ਨਾਲ ਭਰਪੂਰ ਇੱਕ ਵਧੀਆ ਡ੍ਰਿੰਕ ਹੈ। ਲੱਸੀ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਕਈ ਲਾਭ ਹੁੰਦੇ ਹਨ । ਕਿਉਂਕਿ ਇਹ ਕਈ ਵਿਟਾਮਿਨਸ ਦੇ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਪਾਚਨ ਲਈ ਵੀ ਵਧੀਆ ਹੁੰਦੀ ਹੈ ।

ਹੋਰ ਪੜ੍ਹੋ : ਤੁਹਾਡੀ ਊਰਜਾ ਨੂੰ ਤੁਰੰਤ ਵਧਾਉਣ ਵਿੱਚ ਤੁਹਾਡੀ ਮਦਦ ਕਰਨਗੀਆਂ ਇਹ 3 ਕੌਫੀ ਸਮੂਦੀ
ਇਸ ਤੋਂ ਇਲਾਵਾ ਇਸ ਵਿੱਚ ਇਲੈਕਟ੍ਰੋਲਾਈਟਸ ਦੀ ਮਾਤਰਾ ਬਹੁਤ ਜਿਆਦਾ ਹੈ ਜੋ ਆਸਾਨੀ ਨਾਲ ਸਰੀਰ ਦੇ ਅੰਦਰ ਡੀਹਾਈਡ੍ਰੇਸ਼ਨ ਨਾਲ ਲੜ ਸਕਦੀ ਹੈ। ਇਸ ਤਰ੍ਹਾਂ, ਰੋਜ਼ਾਨਾ ਲੱਸੀ ਦਾ ਸੇਵਨ ਸਰੀਰ ਦੀ ਗਰਮੀ ਨੂੰ ਕਾਬੂ ਵਿਚ ਰੱਖਣ ਵਿੱਚ ਸਹਾਇਤਾ ਕਰੇਗਾ।
ਕਿਉਂਕਿ ਇਹ ਹਲਕੀ ਹੋਣ ਕਾਰਨ ਅੰਤੜੀਆਂ ਲਈ ਫਾਇਦੇਮੰਦ ਹੁੰਦੀ ਹੈ । ਗਰਮੀਆਂ ‘ਚ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਣ ‘ਚ ਵੀ ਇਹ ਲਾਹੇਵੰਦ ਹੁੰਦੀ ਹੈ ।ਇਹ ਕੈਲਸ਼ੀਅਮ ਦੇ ਨਾਲ ਭਰਪੂਰ ਹੁੰਦੀ ਹੈ ਅਤੇ ਹੱਡੀਆਂ ਲਈ ਵੀ ਠੀਕ ਮੰਨੀ ਜਾਂਦੀ ਹੈ । ਇਸ ਦੇ ਸੁਆਦ ਨੂੰ ਵਧਾਉਣ ਦੇ ਲਈ ਇਸ ‘ਚ ਨਮਕ ਜਾਂ ਚੀਨੀ ਪਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ ।