ਨਾਰੀਅਲ ਪਾਣੀ ਪੀਣ ਦੇ ਹਨ ਬਹੁਤ ਸਾਰੇ ਫਾਇਦੇ, ਕਈ ਬੀਮਾਰੀਆਂ ‘ਚ ਵੀ ਹੈ ਲਾਹੇਵੰਦ

Written by  Shaminder   |  March 25th 2022 03:22 PM  |  Updated: March 25th 2022 03:22 PM

ਨਾਰੀਅਲ ਪਾਣੀ ਪੀਣ ਦੇ ਹਨ ਬਹੁਤ ਸਾਰੇ ਫਾਇਦੇ, ਕਈ ਬੀਮਾਰੀਆਂ ‘ਚ ਵੀ ਹੈ ਲਾਹੇਵੰਦ

ਨਾਰੀਅਲ ਪਾਣੀ (Coconut Water) ਨੂੰ ਸਿਹਤ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ । ਨਾਰੀਅਲ ਪਾਣੀ ਜਿੱਥੇ ਇਮਿਊਨਿਟੀ ਵਧਾਉਂਦਾ ਹੈ । ਉੱਥੇ ਹੀ ਡੇਂਗੂ ਬੁਖਾਰ ‘ਚ ਨਾਰੀਅਲ ਦਾ ਪਾਣੀ ਪੀਣਾ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ‘ਚ ਇਸ ਦਾ ਸੇਵਨ ਲਾਹੇਵੰਦ ਹੁੰਦਾ ਹੈ । ਇਸ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਇਸ ‘ਚ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ । ਨਾਰੀਅਲ ਪਾਣੀ ਪੀਣ ਨਾਲ ਇਮਊਨਿਟੀ ਵੱਧਦੀ ਹੈ ਤੇ ਲੀਵਰ ਵੀ ਤੰਦਰੁਸਤ ਰਹਿੰਦਾ ਹੈ।

coconut-water image From instagram

ਹੋਰ ਪੜ੍ਹੋ : ਮਸ਼ਹੂਰ ਗਾਇਕ ਤਰਸੇਮ ਸਿੰਘ ਉਰਫ਼ ਸਟੀਰੀਓ ਨੇਸ਼ਨ ਦੀ ਸਿਹਤ ‘ਚ ਸੁਧਾਰ, ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ਗਾਇਕ

ਨਾਰੀਅਲ ਪਾਣੀ ਜਿੱਥੇ ਸਰੀਰ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਉੱਥੇ ਹੀ ਇਸ ਦੇ ਸੇਵਨ ਦੇ ਨਾਲ ਕਈ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲਦੇ ਹਨ । ਕੋਰੋਨਾ ਕਾਲ ‘ਚ ਮਾਹਿਰਾਂ ਵੱਲੋਂ ਵੀ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਰਹੀ ਹੈ । ਨਾਰੀਅਲ ਪਾਣੀ ਪੀਣ ਵੇਲੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਆਮ ਤਾਪਮਾਨ ਤੇ ਹੋਣਾ ਚਾਹੀਦਾ ਹੈ ।

COCONUT OIL

ਨਾਰੀਅਲ ਪਾਣੀ ਦਾ ਇਸਤੇਮਾਲ ਜੇ ਤੁਸੀਂ ਰੈਗੂਲਰ ਕਰਦੇ ਹੋ ਤਾਂ ਇਸ ਦੇ ਨਾਲ ਹਾਰਟ ਸਟ੍ਰੋਕ ਦਾ ਖਤਰਾ ਘੱਟ ਜਾਂਦਾ ਹੈ । ਇਸ ਦੇ ਨਾਲ ਹੀ ਇਹ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਵੀ ਠੀਕ ਰੱਖਦਾ ਹੈ । ਇਸ ਦੇ ਨਾਲ ਹੀ ਉਲਟੀ, ਦਸਤ, ਪੇਟ ‘ਚ ਜਲਣ ਵਰਗੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ । ਇਸੇ ਲਈ ਇਸ ਦਾ ਇਸਤੇਮਾਲ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network