ਦ੍ਰਿਸ਼ਟੀ ਗਰੇਵਾਲ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

Written by  Shaminder   |  May 06th 2022 01:30 PM  |  Updated: May 06th 2022 01:30 PM

ਦ੍ਰਿਸ਼ਟੀ ਗਰੇਵਾਲ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਦ੍ਰਿਸ਼ਟੀ ਗਰੇਵਾਲ (Drishtii Garewal) ਨੇ ਬੀਤੇ ਦਿਨ ਆਪਣੀ ਪਹਿਲੀ ਵੈਡਿੰਗ ਐਨੀਵਰਸਰੀ (Wedding Anniversary) ਮਨਾਈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰਾ ਆਪਣੇ ਵਿਆਹ ਦੀ ਵਰੇ੍ਹਗੰਢ ਮਨਾਉਂਦੀ ਹੋਈ ਦਿਖਾਈ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ‘ਤੇ ਕਮੈਂਟਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

Drishtii Garewal,,, image From instagram

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਭਰਾ ਦੇ ਜਨਮ ਦਿਨ ‘ਤੇ ਪਿਆਰਾ ਜਿਹਾ ਵੀਡੀਓ ਸਾਂਝਾ ਕਰਕੇ ਦਿੱਤੀ ਜਨਮ ਦਿਨ ਦੀ ਵਧਾਈ

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦ੍ਰਿਸ਼ਟੀ ਗਰੇਵਾਲ ਆਪਣੇ ਪਤੀ ਅਤੇ ਪਰਿਵਾਰ ਦੇ ਨਾਲ ਕੇਕ ਕੱਟਦੀ ਹੋਈ ਦਿਖਾਈ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਅਦਾਕਾਰਾ ਨੇ ਇੱਕ ਸਾਲ ਪਹਿਲਾਂ ਅਭੈ ਅੱਤਰੀ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।

Drishtii Garewal ,,,, image From instagram

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਨਵੀਂ ਭਾਬੀ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਸੁਆਗਤ, ਵੇਖੋ ਵੀਡੀਓ

ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਸ ਤੋਂ ਇਲਾਵਾ ਉੁਹ ਹੋਰ ਕਈ ਪ੍ਰੋਜੈਕਟਸ ‘ਚ ਵੀ ਨਜ਼ਰ ਆ ਰਹੀ ਹੈ । ਅਦਾਕਾਰਾ ਦਾ ਪਤੀ ਅਭੈ ਅੱਤਰੀ ਵੀ ਇੱਕ ਬਿਹਤਰੀਨ ਅਦਾਕਾਰ ਹੈ । ਦ੍ਰਿਸ਼ਟੀ ਗਰੇਵਾਲ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ।

Drishtii Garewal,,, image From instagram

ਉਹ ਅਕਸਰ ਆਪਣੇ ਪਰਿਵਾਰ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਇਸ ਤੋਂ ਇਲਾਵਾ ਉਹ ਆਪਣੀਆਂ ਰੀਲਸ ਵੀ ਬਣਾਉਂਦੀ ਹੋਈ ਦਿਖਾਈ ਦਿੰਦੀ ਹੈ । ਦ੍ਰਿਸ਼ਟੀ ਗਰੇਵਾਲ ਦੇ ਭਰਾ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਇਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network