ਦ੍ਰਿਸ਼ਟੀ ਗਰੇਵਾਲ ਆਪਣੇ ਮਾਪਿਆਂ ਦੇ ਘਰ ਪਹੁੰਚੀ, ਦੱਸੀ ਮਾਪਿਆਂ ਦੀ ਅਹਿਮੀਅਤ

written by Shaminder | October 01, 2021

ਦ੍ਰਿਸ਼ਟੀ ਗਰੇਵਾਲ (Drishtti Garewal)  ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਕੁਝ ਮਹੀਨੇ ਪਹਿਲਾਂ ਹੀ ਅਦਾਕਾਰਾ ਦਾ ਵਿਆਹ ਹੋਇਆ ਹੈ । ਏਨੀਂ ਦਿਨੀਂ ਉਹ ਆਪਣੇ ਮਾਪਿਆਂ ਦੇ ਘਰ ਆਈ ਹੋਈ ਹੈ । ਕਿਉਂਕਿ ਵਿਆਹ ਤੋਂ ਬਾਅਦ ਉਹ ਆਪਣੇ ਮਾਤਾ ਪਿਤਾ ਨੂੰ ਕਾਫੀ ਮਿਸ ਕਰ ਰਹੀ ਹੈ ।

Drishtii,, -min Image From Instagram

ਹੋਰ ਪੜ੍ਹੋ : ਪੰਜਾਬੀ ਕੁੜੀ ਹਰਨਾਜ਼ ਸੰਧੂ ਨੇ ਪਹਿਨਿਆ ਮਿਸ ਯੂਨੀਵਰਸ ਇੰਡੀਆ 2021 ਦਾ ਤਾਜ਼

ਅਜਿਹੇ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਇਹ ਦਿਨ ਮੁੜ ਕੇ ਨਹੀਂ ਆਉਣੇ, ਜਿੰਨਾ ਟਾਈਮ ਸਪੈਂਡ ਕਰ ਸਕਦੇ ਹੋ ਆਪਣੇ ਮਾਪਿਆਂ ਨਾਲ ।ਮੈਂ ਤਾਂ ਬਹੁਤ ਲਾਲਚੀ ਹਾਂ ਇਸ ਮਾਮਲੇ ‘ਚ, ਇੱਕ ਵੀ ਮੌਕਾ ਨਹੀਂ ਛੱਡਦੀ ਪੇਰੈਂਟਸ ਨਾਲ ਰਹਿਣ ਦਾ ।

Drishatii ,-min Image From Instagram

ਕੌਣ ਕੌਣ ਆ ਮੇਰੇ ਵਰਗਾ ਲਾਲਚੀ ਇਨਸਾਨ ਕਮੈਂਟਸ ਕਰਕੇ ਦੱਸੋ’ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਮਾਪਿਆਂ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਬੀਤੇ ਦਿਨ ਅਦਾਕਾਰਾ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਦੇ ਪਿਤਾ ਜੀ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ ।

0 Comments
0

You may also like