ਡਰੱਗ ਕਰੂਜ਼ ਮਾਮਲਾ: ਆਰੀਅਨ ਖਾਨ ਨੂੰ ਮਿਲੀ ਵੱਡੀ ਰਾਹਤ, ਵਕੀਲ ਨੇ ਕੀਤਾ ਦਾਅਵਾ ਪਾਸਪੋਰਟ ਮਿਲਿਆ ਵਾਪਿਸ ਤੇ ਕੇਸ ਹੋਇਆ ਬੰਦ

written by Pushp Raj | July 15, 2022

Cruise drugs case: ਬਾਲੀਵੁੱਡ 'ਕਿੰਗ' ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਡਰੱਗ ਕੇਸ ਮਾਮਲੇ ਵਿੱਚ ਵੱਡੀ ਰਾਹਤ ਮਿਲ ਗਈ ਹੈ। ਆਰੀਅਨ ਖਾਨ ਨੂੰ NCB ਵੱਲੋਂ ਉਨ੍ਹਾਂ ਦਾ ਪਾਸਪੋਰਟ ਵਾਪਿਸ ਕਰ ਦਿੱਤਾ ਗਿਆ ਹੈ। ਜੀ ਹਾਂ ਆਰਯਨ ਖਾਨ ਦੇ ਵਕੀਲ ਨੇ ਇਹ ਦਾਅਵਾ ਕੀਤਾ ਹੈ ਕਰੂਜ਼ ਡਰੱਗਜ਼ ਪਾਰਟੀ ਮਾਮਲੇ ਵਿੱਚ ਆਰੀਅਨ ਖਾਨ ਪੂਰੀ ਤਰ੍ਹਾਂ ਆਜ਼ਾਦ ਹੋ ਗਏ ਹਨ ਤੇ ਕੇਸ ਵੀ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ।

Image Source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਆਰੀਅਨ ਖਾਨ ਦਾ ਕੇਸ ਲੜ ਰਹੇ ਵਕੀਲ ਰਾਹੁਲ ਅਗਰਵਾਲ ਨੇ ਇਹ ਦਾਅਵਾ ਕੀਤਾ ਹੈ ਕਿ ਆਰੀਅਨ ਖਾਨ ਇਸ ਕੇਸ ਵਿੱਚ ਪੂਰੀ ਤਰ੍ਹਾਂ ਨਾਲ ਰਾਹਤ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਰੀਅਨ ਖਾਨ ਨੂੰ ਉਸ ਦਾ ਪਾਸਪੋਰਟ ਵਾਪਿਸ ਮਿਲ ਗਿਆ ਹੈ ਤੇ ਹੁਣ ਉਹ ਆਰਾਮ ਨਾਲ ਵਿਦੇਸ਼ ਯਾਤਰਾ ਵੀ ਕਰ ਸਕਦੇ ਹਨ।

ਆਰੀਅਨ ਖਾਨ ਨੇ ਦਾਖਲ ਕੀਤੀ ਪਟੀਸ਼ਨ
ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਜਿਸ ਨੂੰ ਪਿਛਲੇ ਸਾਲ ਨਾਰਕੋਟਿਕਸ ਬਿਊਰੋ (ਐਨਸੀਬੀ) ਤੋਂ ਕਲੀਨ ਚਿੱਟ ਮਿਲੀ ਸੀ, ਨੇ ਹਾਲ ਹੀ ਵਿੱਚ ਐਨਡੀਪੀਐਸ ਵਿਸ਼ੇਸ਼ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਆਪਣੀ ਪਟੀਸ਼ਨ 'ਚ ਉਸ ਨੇ ਆਪਣਾ ਪਾਸਪੋਰਟ ਵਾਪਿਸ ਲੈਣ ਲਈ ਅਪੀਲ ਕੀਤੀ ਸੀ।

Aryan Khan is 'free now, chapter closed', confirms the lawyer Image Source: Instagram

ਆਰੀਅਨ ਖਾਨ ਨੇ ਆਪਣੇ ਵਕੀਲਾਂ ਰਾਹੀਂ 30 ਜੁਲਾਈ ਨੂੰ ਆਪਣਾ ਪਾਸਪੋਰਟ ਮੰਗਣ ਲਈ ਵਿਸ਼ੇਸ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਰਜ਼ੀ ਵਿੱਚ ਆਰੀਅਨ ਵੱਲੋਂ ਕਿਹਾ ਗਿਆ ਹੈ ਕਿ ਉਸ ਕੋਲ ਐਨਸੀਬੀ ਦੀ ਚਾਰਜਸ਼ੀਟ ਨਹੀਂ ਹੈ, ਇਸ ਲਈ ਉਸ ਦਾ ਪਾਸਪੋਰਟ ਵਾਪਸ ਕੀਤਾ ਜਾਵੇ।

ਐਡਵੋਕੇਟ ਅਮਿਤ ਦੇਸਾਈ ਅਤੇ ਐਡਵੋਕੇਟ ਰਾਹੁਲ ਅਗਰਵਾਲ ਵੱਲੋਂ ਦਾਇਰ ਪਟੀਸ਼ਨ 'ਤੇ 13 ਜੁਲਾਈ ਨੂੰ ਸੁਣਵਾਈ ਹੋਈ। 27 ਮਈ ਨੂੰ ਦਾਇਰ ਚਾਰਜਸ਼ੀਟ ਵਿੱਚ NCB ਨੇ ਆਰੀਅਨ ਖਾਨ ਸਣੇ 6 ਦੋਸ਼ੀਆਂ ਦੇ ਖਿਲਾਫ ਦੋਸ਼ ਖਾਰਿਜ ਕਰ ਦਿੱਤੇ ਸਨ। ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

Aryan Khan is 'free now, chapter closed', confirms the lawyer

ਹੋਰ ਪੜ੍ਹੋ: ਲਲਿਤ ਮੋਦੀ ਨਾਲ ਅਫੇਅਰ ਦੀ ਅਫਵਾਹਾਂ 'ਤੇ ਸੁਸ਼ਮਿਤਾ ਸੇਨ ਨੇ ਦਿੱਤਾ ਕਰਾਰਾ ਜਵਾਬ, ਜਾਣੋ ਕੀ ਕਿਹਾ ?

ਜ਼ਮਾਨਤ ਦੇ ਨਿਯਮ ਤਹਿਤ ਜਮ੍ਹਾਂ ਕਰਵਾਇਆ ਗਿਆ ਸੀ ਪਾਸਪੋਰਟ
ਬਾਲੀਵੁੱਡ ਦੇ ਕਿੰਗ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਪਿਛਲੇ ਸਾਲ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪਰ ਸਬੂਤਾਂ ਦੀ ਘਾਟ ਕਾਰਨ ਐਨਸੀਬੀ ਨੂੰ ਆਰੀਅਨ ਸਣੇ ਪੰਜ ਲੋਕਾਂ ਨੂੰ ਬਰੀ ਕਰਨਾ ਪਿਆ। ਆਰੀਅਨ ਖਾਨ ਨੇ ਜ਼ਮਾਨਤ ਦੇ ਨਿਯਮ ਤਹਿਤ ਅਦਾਲਤ 'ਚ ਆਪਣਾ ਪਾਸਪੋਰਟ ਜਮ੍ਹਾ ਕਰਵਾਇਆ ਸੀ, ਤਾਂ ਜੋ ਉਹ ਮੁੰਬਈ ਅਤੇ ਦੇਸ਼ ਤੋਂ ਬਾਹਰ ਨਾ ਜਾ ਸਕਣ। ਹੁਣ ਆਰੀਅਨ ਖਾਨ ਨੇ ਆਪਣੇ ਵਕੀਲਾਂ ਰਾਹੀਂ ਚਾਰਜਸ਼ੀਟ ਦਾ ਹਵਾਲਾ ਦਿੰਦੇ ਹੋਏ ਆਪਣਾ ਪਾਸਪੋਰਟ ਵਾਪਸ ਕਰਨ ਦੀ ਮੰਗ ਕੀਤੀ ਸੀ। ਜਿਸ ਵਿੱਚ ਅਦਾਲਤ ਨੇ ਆਰੀਅਨ ਖਾਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ।

You may also like