ਲਲਿਤ ਮੋਦੀ ਨਾਲ ਅਫੇਅਰ ਦੀ ਅਫਵਾਹਾਂ 'ਤੇ ਸੁਸ਼ਮਿਤਾ ਸੇਨ ਨੇ ਦਿੱਤਾ ਕਰਾਰਾ ਜਵਾਬ, ਜਾਣੋ ਕੀ ਕਿਹਾ ?

written by Pushp Raj | July 15, 2022

Sushmita Sen reacts on news of affair with Lalit Modi: ਬਾਲੀਵੁੱਡ ਅਦਾਕਾਰਾ ਤੇ ਸਾਬਕਾ ਬਿਊਟੀ ਕੁਈਨ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਇਟਲੀ ਦੇ ਵਿੱਚ ਆਪਣੀ ਛੁੱਟਿਆਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਸੁਸ਼ਮਿਤਾ ਸੇਨ ਤੇ ਆਈਪੀਐਲ ਸੰਸਥਾਪਕ ਲਲਿਤ ਮੋਦੀ ਵਿਚਾਲੇ ਅਫੇਅਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਲਲਿਤ ਮੋਦੀ ਨਾਲ ਅਫੇਅਰ ਦੀ ਅਫਵਾਹਾਂ ਵਿਚਾਲੇ ਸੁਸ਼ਮਿਤਾ ਸੇਨ ਆਪਣਾ ਰਿਐਕਸ਼ਨ ਦਿੱਤਾ ਹੈ।

ਲਲਿਤ ਮੋਦੀ ਨਾਲ ਅਫੇਅਰ ਦੀ ਅਫਵਾਹਾਂ 'ਤੇ ਸੁਸ਼ਮਿਤਾ ਸੇਨ ਨੇ ਵੱਖਰੇ ਹੀ ਅੰਦਾਜ਼ ਦੇ ਵਿੱਚ ਆਪਣਾ ਰਿਐਕਸ਼ਨ ਦਿੱਤਾ ਹੈ। ਅਫੇਅਰ ਦੀ ਅਫਵਾਹਾਂ ਵਿਚਾਲੇ ਸੁਸ਼ਮਿਤਾ ਸੇਨ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਧੀਆਂ ਦੇ ਨਾਲ ਬੇਹੱਦ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਫੇਅਰ ਦੀ ਅਫਵਾਹਾਂ ਦੇ ਰਿਐਕਸ਼ਨ ਦਿੰਦੇ ਹੋਏ ਇਹ ਪੋਸਟ ਪਾਈ ਹੈ।

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸੁਸ਼ਮਿਤਾ ਸੇਨ ਨੇ ਇੱਕ ਲੰਮਾਂ ਨੋਟ ਵੀ ਲਿਖਿਆ ਹੈ। ਇਸ ਨੋਟ ਦੇ ਵਿੱਚ ਸੁਸ਼ਮਿਤਾ ਨੇ ਲਿਖਿਆ, " I am in a happy place!!!😁🤗❤️💃🏻💋NOT MARRIED…NO RINGS…Unconditionally surrounded by love!!🌈 Enough clarification given…now back to life & work!!😊❤️👍Thank you for sharing in my happiness always…and for those who don’t…it’s #NOYB Anyway!!!😉😄👍I love you guys!!! ❤️😍💋 #duggadugga #yourstruly 🌈"

image From instagram

ਹੋਰ ਪੜ੍ਹੋ: ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ 'ਤੇ ਰਾਜੀਵ ਸੇਨ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ ?

ਸੁਸ਼ਮਿਤਾ ਨੇ ਆਪਣੀ ਇਸ ਪੋਸਟ ਵਿੱਚ ਸਾਫ ਤੌਰ 'ਤੇ ਦੱਸ ਦਿੱਤਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਅਫੇਅਰ ਨਹੀਂ ਹੈ ਤੇ ਨਾਂ ਹੀ ਉਸ ਨੇ ਵਿਆਹ ਕਰਵਾਇਆ ਹੈ। ਉਹ ਬਿਨਾਂ ਕਿਸੇ ਸ਼ਰਤ ਦੇ ਆਪਣੀ ਧੀਆਂ ਤੇ ਪਰਿਵਾਰ ਨੂੰ ਬਿਨਾਂ ਕਿਸੇ ਸ਼ਰਤ ਪਿਆਰ ਕਰਦੀ ਹੈ।

ਦੱਸ ਦਈਏ ਕਿ ਬੀਤੇ ਦਿਨ ਲਲਿਤ ਮੋਦੀ ਨੇ ਲਲਿਤ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਡੀਪੀ ਅਤੇ ਬਾਇਓ ਦੋਵਾਂ ਨੂੰ ਬਦਲ ਦਿੱਤਾ ਹੈ। ਲਲਿਤ ਮੋਦੀ ਨੇ ਇੰਸਟਾਗ੍ਰਾਮ 'ਤੇ ਸੁਸ਼ਮਿਤਾ ਸੇਨ ਨਾਲ ਇਕ ਤਸਵੀਰ ਡੀ.ਪੀ. ਜਦੋਂਕਿ ਬਾਇਓ 'ਚ ਲਿਖਿਆ ਸੀ, 'ਇੰਡੀਅਨ ਪ੍ਰੀਮੀਅਰ ਲੀਗ ਦੇ ਸੰਸਥਾਪਕ। ਅੰਤ ਵਿੱਚ ਅਪਰਾਧ ਵਿੱਚ ਆਪਣੇ ਸਾਥੀ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਿਹਾ ਹਾਂ। ਮੇਰੀ ਪਿਆਰੀ ਸੁਸ਼ਮਿਤਾ ਸੇਨ।'

lalit modi insta bio -min (1)

ਆਈਪੀਐਲ ਦੇ ਸੰਸਥਾਪਕ ਲਲਿਤ ਮੋਦੀ ਵੱਲੋਂ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਡੇਟ ਕਰਨ ਦਾ ਐਲਾਨ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਸੁਸ਼ਮਿਤਾ ਦੇ ਭਰਾ ਰਾਜੀਵ ਸੇਨ ਦਾ ਬਿਆਨ ਸਾਹਮਣੇ ਆਇਆ ਹੈ। ਭਰਾ ਨੇ ਕਿਹਾ, 'ਇਹ ਸੁਣ ਕੇ ਮੈਂ ਖੁਦ ਹੈਰਾਨ ਹਾਂ।'

ਲਲਿਤ ਮੋਦੀ ਦੇ ਐਲਾਨ ਤੋਂ ਬਾਅਦ ਇੱਕ ਮੀਡੀਆ ਹਾਊਸ ਨੇ ਸੁਸ਼ਮਿਤਾ ਸੇਨ ਦੇ ਭਰਾ ਅਤੇ ਟੀਵੀ ਅਦਾਕਾਰ ਰਾਜੀਵ ਸੇਨ ਨਾਲ ਸੰਪਰਕ ਕੀਤਾ। ਰਾਜੀਵ ਸੇਨ ਨੇ ਕਿਹਾ, ''ਮੈਂ ਖੁ਼ਦ ਇਸ ਗੱਲ ਤੋਂ ਹੈਰਾਨ ਹਾਂ। ਮੈਂ ਕੁਝ ਵੀ ਬੋਲਣ ਤੋਂ ਪਹਿਲਾਂ ਆਪਣੀ ਭੈਣ ਨਾਲ ਗੱਲ ਕਰਨਾ ਚਾਹਾਂਗਾ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੇਰੀ ਭੈਣ ਨੇ ਵੀ ਹੁਣ ਤੱਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਹੈ, ਇਸ ਲਈ ਮੈਂ ਇਸ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕਰ ਸਕਦਾ।"

image From instagram

ਹੋਰ ਪੜ੍ਹੋ: ਸੁਸ਼ਮਿਤਾ ਸੇਨ ਦੇ ਨਾਲ ਰਿਲੇਸ਼ਨਸ਼ਿਪ ਤੋਂ ਬਾਅਦ ਲਲਿਤ ਮੋਦੀ ਨੇ ਬਦਲਿਆ ਆਪਣਾ ਇੰਸਟਾਗ੍ਰਾਮ ਬਾਇਓ, ਕਿਹਾ ਪਾਟਨਰ ਇਨ ਕ੍ਰਾਈਮ ਵੇਖੋ, ਦੋਹਾਂ ਦੀਆਂ ਰੋਮਾਂਟਿਕ ਤਸਵੀਰਾਂ

ਫਿਲਹਾਲ ਸੁਸ਼ਮਿਤਾ ਸੇਨ ਨੇ ਲਲਿਤ ਮੋਦੀ ਨਾਲ ਉਸ ਦੇ ਅਫੇਅਰ ਦੀਆਂ ਖਬਰਾਂ ਦਾ ਪੂਰੀ ਤਰ੍ਹਾਂ ਖੰਡਨ ਕਰ ਇਨ੍ਹਾਂ ਨੂੰ ਝੂਠਾ ਕਰਾਰ ਦੇ ਦਿੱਤਾ ਹੈ। ਹੁਣ ਫੈਨਜ਼ ਸੁਸ਼ਮਿਤਾ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਅਜਿਹਾ ਨਾਂ ਕਰਨ ਦੀ ਅਪੀਲ ਕਰ ਰਹੇ ਹਨ।

 

View this post on Instagram

 

A post shared by Sushmita Sen (@sushmitasen47)

You may also like