
Rajiv Sen reacts on Sushmita and Lalit Modi Affair: ਬਾਲੀਵੁੱਡ ਅਦਾਕਾਰਾ ਤੇ ਸਾਬਕਾ ਬਿਊਟੀ ਕੁਈਨ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਇਟਲੀ ਦੇ ਵਿੱਚ ਆਪਣੀ ਛੁੱਟਿਆਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਸੁਸ਼ਮਿਤਾ ਸੇਨ ਤੇ ਆਈਪੀਐਲ ਸੰਸਥਾਪਕ ਲਲਿਤ ਮੋਦੀ ਵਿਚਾਲੇ ਅਫੇਅਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਮਾਮਲੇ 'ਤੇ ਸੁਸ਼ਮਿਤਾ ਦੇ ਭਰਾ ਰਾਜੀਵ ਸੇਨ ਨੇ ਆਪਣਾ ਰਿਐਕਸ਼ਨ ਦਿੱਤਾ ਹੈ ਤੇ ਇਨ੍ਹਾਂ ਖਬਰਾਂ ਦੀ ਸਚਾਈ ਦੱਸੀ ਹੈ।

ਲਲਿਤ ਮੋਦੀ ਨੇ ਕੀਤਾ ਰਿਲੇਸ਼ਨਸ਼ਿਪ ਦਾ ਐਲਾਨ
ਆਪਣੇ ਰਿਸ਼ਤੇ ਦੇ ਐਲਾਨ ਤੋਂ ਕੁਝ ਸਮੇਂ ਬਾਅਦ, ਲਲਿਤ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਡੀਪੀ ਅਤੇ ਬਾਇਓ ਦੋਵਾਂ ਨੂੰ ਬਦਲ ਦਿੱਤਾ ਹੈ। ਲਲਿਤ ਮੋਦੀ ਨੇ ਇੰਸਟਾਗ੍ਰਾਮ 'ਤੇ ਸੁਸ਼ਮਿਤਾ ਸੇਨ ਨਾਲ ਇਕ ਤਸਵੀਰ ਡੀ.ਪੀ. ਜਦੋਂਕਿ ਬਾਇਓ 'ਚ ਲਿਖਿਆ ਸੀ, 'ਇੰਡੀਅਨ ਪ੍ਰੀਮੀਅਰ ਲੀਗ ਦੇ ਸੰਸਥਾਪਕ। ਅੰਤ ਵਿੱਚ ਅਪਰਾਧ ਵਿੱਚ ਆਪਣੇ ਸਾਥੀ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਿਹਾ ਹਾਂ। ਮੇਰੀ ਪਿਆਰੀ ਸੁਸ਼ਮਿਤਾ ਸੇਨ।
ਆਈਪੀਐਲ ਦੇ ਸੰਸਥਾਪਕ ਲਲਿਤ ਮੋਦੀ ਵੱਲੋਂ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਡੇਟ ਕਰਨ ਦਾ ਐਲਾਨ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਸੁਸ਼ਮਿਤਾ ਦੇ ਭਰਾ ਰਾਜੀਵ ਸੇਨ ਦਾ ਬਿਆਨ ਸਾਹਮਣੇ ਆਇਆ ਹੈ। ਭਰਾ ਨੇ ਕਿਹਾ, 'ਇਹ ਸੁਣ ਕੇ ਮੈਂ ਖੁਦ ਹੈਰਾਨ ਹਾਂ।'

ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਲਲਿਤ ਨੇ ਐਲਾਨ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀਆਂ ਅਤੇ ਸੁਸ਼ਮਿਤਾ ਸੇਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਪਰ ਸੁਸ਼ਮਿਤਾ ਨੇ ਇਸ ਐਲਾਨ 'ਤੇ ਨਾਂ ਤਾਂ ਕੋਈ ਟਿੱਪਣੀ ਕੀਤੀ ਹੈ ਅਤੇ ਨਾਂ ਹੀ ਕਿਸੇ ਸੋਸ਼ਲ ਮੀਡੀਆ ਪੋਸਟ ਦਾ ਜਵਾਬ ਦਿੱਤਾ ਹੈ। ਉਦੋਂ ਤੋਂ ਉਨ੍ਹਾਂ ਦੇ ਰਿਸ਼ਤੇ 'ਤੇ ਸਵਾਲ ਉੱਠ ਰਹੇ ਹਨ।ਰਾਜੀਵ ਸੇਨ ਨੇ ਕੀ ਕਿਹਾ
ਲਲਿਤ ਮੋਦੀ ਦੇ ਐਲਾਨ ਤੋਂ ਬਾਅਦ ਇੱਕ ਮੀਡੀਆ ਹਾਊਸ ਨੇ ਸੁਸ਼ਮਿਤਾ ਸੇਨ ਦੇ ਭਰਾ ਅਤੇ ਟੀਵੀ ਅਦਾਕਾਰ ਰਾਜੀਵ ਸੇਨ ਨਾਲ ਸੰਪਰਕ ਕੀਤਾ। ਰਾਜੀਵ ਸੇਨ ਨੇ ਕਿਹਾ, ''ਮੈਂ ਖੁ਼ਦ ਇਸ ਗੱਲ ਤੋਂ ਹੈਰਾਨ ਹਾਂ। ਮੈਂ ਕੁਝ ਵੀ ਬੋਲਣ ਤੋਂ ਪਹਿਲਾਂ ਆਪਣੀ ਭੈਣ ਨਾਲ ਗੱਲ ਕਰਨਾ ਚਾਹਾਂਗਾ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੇਰੀ ਭੈਣ ਨੇ ਵੀ ਹੁਣ ਤੱਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਹੈ, ਇਸ ਲਈ ਮੈਂ ਇਸ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕਰ ਸਕਦਾ।"

ਹੋਰ ਪੜ੍ਹੋ: ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਦਾ ਗੀਤ 'ਬਾਰਿਸ਼ ਆਈ ਹੈ' ਹੋਇਆ ਰਿਲੀਜ਼, ਵੇਖੋ ਵੀਡੀਓ
ਬਾਲੀਵੁੱਡ ਸੈਲੇਬਸ ਨੇ ਵੀ ਦਿੱਤੀ ਪ੍ਰਤੀਕਿਰਿਆ
ਦੱਸ ਦੇਈਏ ਕਿ ਲਲਿਤ ਮੋਦੀ ਵੱਲੋਂ ਕੀਤੀ ਪੋਸਟ 'ਤੇ ਕਈ ਬਾਲੀਵੁੱਡ ਸੈਲੇਬਸ ਨੇ ਆਪੋ ਆਪਣਾ ਰਿਐਕਸ਼ਨ ਦਿੱਤਾ ਹੈ। ਅਦਾਕਾਰ ਰਣਵੀਰ ਸਿੰਘ ਨੇ ਲਲਿਤ ਮੋਦੀ ਦੀ ਸੋਸ਼ਲ ਮੀਡੀਆ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਭਿਨੇਤਾ ਨੇ ਲਲਿਤ ਮੋਦੀ ਦੇ ਇੰਸਟਾਗ੍ਰਾਮ ਪੋਸਟ ਦੇ ਕਮੈਂਟ ਸੈਕਸ਼ਨ ਭਾਗ ਵਿੱਚ ਲਾਲ ਦਿਲ ਦਾ ਈਮੋਜੀ ਅਤੇ ਇੱਕ ਡੈਵਿਲ ਈਮੋਜੀ ਪੋਸਟ ਕੀਤਾ। ਇਸ ਤੋਂ ਇਲਾਵਾ ਹਰਭਜਨ ਸਿੰਘ ਨੇ ਪ੍ਰਤੀਕਿਰਿਆ ਦਿੰਦੇ ਹੋਏ ਦਿਲ ਦਾ ਈਮੋਜੀ ਵੀ ਪੋਸਟ ਕੀਤਾ ਹੈ।