ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਦਾ ਗੀਤ 'ਬਾਰਿਸ਼ ਆਈ ਹੈ' ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | July 14, 2022

Tejran's song Baarish Aayi Hai out now: 'ਬਿੱਗ ਬੌਸ 15' ਦੀ ਜੇਤੂ ਰਹੀ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਏਕਤਾ ਕਪੂਰ ਦੇ ਸ਼ੋਅ 'ਨਾਗਿਨ' 6 ਨਾਲ ਸੁਰਖੀਆਂ ਬਟੋਰ ਰਹੀ ਹੈ। ਸ਼ੋਅ ਦੀ ਪ੍ਰਸਿੱਧੀ ਦੇ ਨਾਲ-ਨਾਲ ਤੇਜਸਵੀ ਦੀ ਫੈਨ ਫਾਲੋਇੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਇਸ ਦੇ ਨਾਲ ਹੀ ਕਰਨ ਕੁੰਦਰਾ ਨਾਲ ਉਸ ਦੇ ਪਿਆਰ ਦੀਆਂ ਗੱਲਾਂ ਚਰਚਾ 'ਚ ਰਹਿੰਦੀਆਂ ਹਨ। ਫਿਲਹਾਲ ਤੇਜਸਵੀ ਤੇ ਕਰਨ ਦਾ ਇੱਕ ਗੀਤ 'ਬਾਰਿਸ਼ ਆਈ ਹੈ' ਰਿਲੀਜ਼ ਹੋ ਗਿਆ ਹੈ, ਫੈਨਜ਼ ਇਸ ਗੀਤ ਨੂੰ ਬਹੁਤ ਪੰਸਦ ਕਰ ਰਹੇ ਹਨ।

Baarish Aayi Hai song out now: Feel the love with Tejasswi Prakash and Karan Kundrra Image Source: YouTube

'ਬਾਰਿਸ਼ ਆਈ ਹੈ' ਇਹ ਇੱਕ ਰੋਮਾਂਟਿਕ ਟ੍ਰੈਕ ਹੈ ਜਿਸ ਵਿੱਚ ਦੋਵਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਗੀਤ ਨੂੰ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ 'ਤੇ ਫਿਲਮਾਇਆ ਗਿਆ ਹੈ। 3 ਮਿੰਟ 49 ਸੈਕਿੰਡ ਦੇ ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਧਮਾਲ ਮਚਾ ਦਿੱਤਾ ਹੈ।

ਗੀਤ 'ਚ ਤੇਜਸਵੀ ਅਤੇ ਕਰਨ ਦੀ ਇਸ ਰੋਮੈਂਟਿਕ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸਟੀਬਿਨ ਬੇਨ ਅਤੇ ਸ਼੍ਰੇਆ ਘੋਸ਼ਾਲ ਨੇ ਆਪਣੀ ਆਵਾਜ਼ ਦਿੱਤੀ ਹੈ। ਰਿਲੀਜ਼ ਦੇ ਕੁਝ ਹੀ ਸਮੇਂ ਵਿੱਚ ਇਸ ਗੀਤ ਨੂੰ 2 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

Image Source: YouTube

ਦੱਸ ਦੇਈਏ ਕਿ ਤੇਜਸਵੀ ਪ੍ਰਕਾਸ਼ ਨੂੰ ਸਾਲ 2015 'ਚ ਆਏ ਸ਼ੋਅ 'ਸਵਰਾਗਿਨੀ' ਨਾਲ ਘਰ-ਘਰ ਪਛਾਣ ਮਿਲੀ ਸੀ। ਇਸ ਤੋਂ ਇਲਾਵਾ ਉਹ ਕਈ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕਰ ਚੁੱਕੀ ਹੈ। 'ਬਿੱਗ ਬੌਸ 15' ਦੀ ਵਿਜੇਤਾ ਹੋਣ ਦੇ ਨਾਲ ਹੀ ਕਰਨ ਕੁੰਦਰਾ ਨਾਲ ਉਸ ਦੀ ਪ੍ਰੇਮ ਕਹਾਣੀ ਇੱਥੋਂ ਸ਼ੁਰੂ ਹੋਈ ਸੀ। ਅੱਜ ਪ੍ਰਸ਼ੰਸਕ ਤੇਜਰਾਨ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਦੋਵੇਂ ਇਸ ਤੋਂ ਪਹਿਲਾਂ ਵੀ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਗੀਤ 'ਬਾਰਿਸ਼ ਆਈ ਹੈ' ਵੀ ਕਾਫੀ ਹਿੱਟ ਹੋ ਰਿਹਾ ਹੈ।

Baarish Aayi Hai song out now: Feel the love with Tejasswi Prakash and Karan Kundrra Image Source: YouTube

ਹੋਰ ਪੜ੍ਹੋ: ਨਵੇਂ ਅੰਦਾਜ਼ 'ਚ ਮੁੜ ਟੀਵੀ 'ਤੇ ਵਾਪਸੀ ਕਰਨਗੇ ਕਪਿਲ ਸ਼ਰਮਾ, ਜਲਦ ਹੀ ਸ਼ੁਰੂ ਹੋਵੇਗਾ 'ਦਿ ਕਪਿਲ ਸ਼ਰਮਾ ਸ਼ੋਅ'

ਕਰਨ ਕੁੰਦਰਾ ਦੀ ਗੱਲ ਕਰੀਏ ਤਾਂ 'ਬਿੱਗ ਬੌਸ 15' ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਅਤਾ ਵੀ ਕਾਫੀ ਵਧ ਗਈ ਹੈ। ਇਨ੍ਹੀਂ ਦਿਨੀਂ ਕਰਨ 'ਡਾਂਸ ਦੀਵਾਨੇ ਜੂਨੀਅਰਜ਼' ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ। ਟੀਵੀ ਸ਼ੋਅ ਤੋਂ ਇਲਾਵਾ, ਕਰਨ ਨੇ ਫਿਲਮਾਂ ਅਤੇ OTT ਪਲੇਟਫਾਰਮ 'ਤੇ ਵੀ ਆਪਣਾ ਹੱਥ ਅਜ਼ਮਾਇਆ ਹੈ।

You may also like