ਨਵੇਂ ਅੰਦਾਜ਼ 'ਚ ਮੁੜ ਟੀਵੀ 'ਤੇ ਵਾਪਸੀ ਕਰਨਗੇ ਕਪਿਲ ਸ਼ਰਮਾ, ਜਲਦ ਹੀ ਸ਼ੁਰੂ ਹੋਵੇਗਾ 'ਦਿ ਕਪਿਲ ਸ਼ਰਮਾ ਸ਼ੋਅ'

written by Pushp Raj | July 14, 2022

'The Kapil Sharma Show' start again: ਦਿ ਕਪਿਲ ਸ਼ਰਮਾ ਸ਼ੋਅ ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਵਿੱਚੋਂ ਇੱਕ ਹੈ। ਕੁਝ ਹਫਤੇ ਪਹਿਲਾਂ ਕਪਿਲ ਸ਼ਰਮਾ ਨੇ ਦੱਸਿਆ ਸੀ ਕਿ ਉਹ ਅਤੇ ਉਨ੍ਹਾਂ ਦੀ ਟੀਮ ਬ੍ਰੇਕ ਲੈ ਰਹੇ ਹਨ। ਉਸ ਨੇ ਅਮਰੀਕਾ ਅਤੇ ਕੈਨੇਡਾ ਦਾ ਦੌਰਾ ਕੀਤਾ ਹੈ। ਜਲਦ ਹੀ ਕਪਿਲ ਸ਼ਰਮਾ ਮੁੜ ਆਪਣਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਵੇਂ ਅੰਦਾਜ਼ 'ਚ ਲੈ ਕੇ ਆ ਰਹੇ ਹਨ। ਦਰਸ਼ਕ ਇਸ ਸ਼ੋਅ ਨੂੰ ਵੇਖਣ ਲਈ ਉਤਸ਼ਾਹਿਤ ਹਨ।

image From instagram

ਕਪਿਲ ਨੇ ਟੂਰ ਦੌਰਾਨ ਕਈ ਤਸਵੀਰਾਂ ਅਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਕੀਤੀਆਂ ਹਨ। ਦੂਜੇ ਪਾਸੇ, ਪ੍ਰਸ਼ੰਸਕ ਉਸ ਨੂੰ ਜਲਦੀ ਤੋਂ ਜਲਦੀ ਟੀਵੀ 'ਤੇ ਦੇਖਣ ਲਈ ਬੇਤਾਬ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਦਾ ਨਵਾਂ ਸੀਜ਼ਨ ਆਵੇਗਾ। ਸ਼ੋਅ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਉਣ ਮਗਰੋਂ ਦਰਸ਼ਕਾਂ ਦਾ ਉਤਸ਼ਾਹ ਹੋਰ ਵੱਧ ਗਿਆ ਹੈ।

ਜਾਣੋ ਮੁੜ ਕਦੋਂ ਸ਼ੁਰੂ ਹੋ ਰਿਹਾ ਹੈ ਸ਼ੋਅ
ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਇੱਕ ਵਾਰ ਫਿਰ ਛੋਟੇ ਪਰਦੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਮੀਡੀਆ ਰਿਪੋਰਟਸ ਮੁਤਾਬਕ 'ਦਿ ਕਪਿਲ ਸ਼ਰਮਾ ਸ਼ੋਅ' ਕੁਝ ਮਹੀਨਿਆਂ 'ਚ ਵਾਪਸ ਆ ਜਾਵੇਗਾ। ਅਜੇ ਤੱਕ ਇਸ ਦੀ ਤਰੀਕ ਤੈਅ ਨਹੀਂ ਹੋਈ ਹੈ ਪਰ ਅੰਦਾਜ਼ਾ ਹੈ ਕਿ ਇਸ ਸਾਲ ਸਤੰਬਰ ਤੋਂ ਦਰਸ਼ਕ ਮੁੜ ਟੀਵੀ 'ਤੇ ਇਸ ਸ਼ੋਅ ਦਾ ਆਨੰਦ ਮਾਣ ਸਕਣਗੇ। ਹਾਲਾਂਕਿ ਮੇਕਰਸ ਵਲੋਂ ਅਜੇ ਤੱਕ ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

image from instagram

ਹੋ ਸਕਦੀ ਹੈ ਨਵੇਂ ਕਲਾਕਾਰਾਂ ਦੀ ਐਂਟਰੀ
ਵੇਂ ਸੀਜ਼ਨ ਵਿੱਚ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਸਕਦੀ ਹੈ। ਰਿਪੋਰਟ ਮੁਤਾਬਕ ਨਵੇਂ ਕਲਾਕਾਰ ਦਿ ਕਪਿਲ ਸ਼ਰਮਾ ਸ਼ੋਅ 'ਚ ਸ਼ਾਮਲ ਹੋਣਗੇ। ਸ਼ੋਅ ਪਹਿਲਾਂ ਨਾਲੋਂ ਜ਼ਿਆਦਾ ਮਨੋਰੰਜਕ ਹੋਵੇਗਾ। ਕਪਿਲ ਦੇ ਸ਼ੋਅ ਨੂੰ ਬਹੁਤ ਪਸੰਦ ਕੀਤਾ ਗਿਆ ਹੈ ਪਰ ਕੁਝ ਐਪੀਸੋਡਾਂ ਨੇ ਪੁਰਾਣੇ ਚੁਟਕਲੇ ਅਤੇ ਟਾਈਮਿੰਗ ਵੱਲ ਧਿਆਨ ਦਿੱਤਾ ਹੈ।

Kapil Sharma meets non-Hindi speaking fan at Vancouver airport [Watch Video] Image Source: Instagram
ਹੋਰ ਪੜ੍ਹੋ: Sidhu Moosewala Murder Case: ਮੁਲਜ਼ਮ ਅੰਕਿਤ ਤੇ ਸਚਿਨ ਦੀ ਅਦਾਲਤ 'ਚ ਹੋਈ ਪੇਸ਼ੀ, ਪੰਜਾਬ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ

ਅਜਿਹੇ 'ਚ ਨਿਰਮਾਤਾ ਨਵੇਂ ਕਲਾਕਾਰਾਂ ਨਾਲ ਇਸ ਸੀਜ਼ਨ ਨੂੰ ਹੋਰ ਹਿੱਟ ਕਰਨਾ ਚਾਹੁੰਦੇ ਹਨ। ਦਿ ਕਪਿਲ ਸ਼ਰਮਾ ਸ਼ੋਅ ਵਿੱਚ ਪਹਿਲਾਂ ਹੀ ਭਾਰਤੀ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਸੁਮੋਨਾ ਚੱਕਰਵਰਤੀ, ਸੁਦੇਸ਼ ਲਹਿਰੀ, ਕੀਕੂ ਸ਼ਾਰਦਾ, ਚੰਦਨ ਪ੍ਰਭਾਕਰ ਅਤੇ ਰਾਜੀਵ ਠਾਕੁਰ ਹਨ।

 

You may also like