ਗੁਰਦਾਸ ਮਾਨ, ਸੰਜੇ ਦੱਤ, ਕਪਿਲ ਸ਼ਰਮਾ ਤੇ ਬਾਦਸ਼ਾਹ ਨੇ 30 ਹਜ਼ਾਰ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਦੀ ਚੁਕਵਾਈ ਸਹੁੰ, ਦੇਖੋ ਵੀਡਿਓ 

Written by  Rupinder Kaler   |  February 19th 2019 10:50 AM  |  Updated: February 19th 2019 10:50 AM

ਗੁਰਦਾਸ ਮਾਨ, ਸੰਜੇ ਦੱਤ, ਕਪਿਲ ਸ਼ਰਮਾ ਤੇ ਬਾਦਸ਼ਾਹ ਨੇ 30 ਹਜ਼ਾਰ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਦੀ ਚੁਕਵਾਈ ਸਹੁੰ, ਦੇਖੋ ਵੀਡਿਓ 

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ ਆਰਟ ਆਫ ਲਿਵਿੰਗ ਵੱਲੋਂ ਦੇਸ਼ ਪੱਧਰ ਤੇ ਨਸ਼ਿਆਂ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ । ਡਰੱਗ ਫ੍ਰੀ ਇੰਡੀਆ ਬੈਨਰ ਹੇਠ ਛੇੜੀ ਗਈ ਇਸ ਮੁਹਿੰਮ ਨਾਲ ਬਾਲੀਵੁੱਡ ਦੇ ਵੱਡੇ ਅਦਾਕਾਰਾਂ ਸਮੇਤ ਕਈ ਲੋਕ ਜੁੜੇ ਹੋਏ ਹਨ । ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਸਮੇਤ ਆਰਟ ਆਫ ਲਿਵਿੰਗ ਦੇ ਮੁੱਖੀ ਸ਼੍ਰੀ ਸ਼੍ਰੀ ਰਵੀਸ਼ੰਕਰ, ਬਾਲੀਵੁੱਡ ਅਦਾਕਾਰ ਸੰਜੇ ਦੱਤ, ਕਮੇਡੀਅਨ ਕਪਿਲ ਸ਼ਰਮਾ, ਰੈਪਰ ਬਾਦਸ਼ਾਹ ਅਤੇ ਪੰਜਾਬ ਦੇ ਨਾਮਵਰ ਗਾਇਕ ਗੁਰਦਾਸ ਮਾਨ ਮੌਜੂਦ ਰਹੇ ।

Drugs free life | Sri Sri Ravi Shankar | Sanjay Dutt | Drugs free life | Sri Sri Ravi Shankar | Sanjay Dutt |

ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ 30  ਹਜ਼ਾਰ ਤੋਂ ਜਿਆਦਾ ਨੌਜਵਾਨਾਂ ਨੇ ਨਸ਼ਾ ਨਾ ਕਰਨ ਦੀ ਸਹੁੰ ਖਾਧੀ ਹੈ । ਇਸ ਮੁਹਿੰਮ ਦੇ ਨਾਲ ਪੂਰੇ ਦੇਸ਼ ਤੋਂ 12  ਹਜ਼ਾਰ ਤੋਂ ਜਿਆਦਾ ਸਕੂਲ ਤੇ ਕਾਲਜ਼ਾਂ ਦੇ ਲੱਖਾਂ ਵਿਦਿਆਥੀ ਇਸ ਮੁਹਿੰਮ ਦੇ ਨਾਲ ਆਨਲਾਈਨ ਜੁੜੇ ਸਨ । ਮੁਹਿੰਮ ਦੀ ਸ਼ੁਰੂਆਤ ਦੌਰਾਨ ਸੰਜੇ ਦੱਤ ਨੇ ਕਿਹਾ ਕਿ ਨਸ਼ੇ ਕਰਨਾ ਬਹੁਤ ਮਾੜਾ ਹੁੰਦਾ ਹੈ । ਜਦੋਂ ਉਹਨਾਂ ਨੂੰ ਇਹ ਮਾੜੀ ਆਦਤ ਲੱਗੀ ਸੀ ਤਾਂ ਉਹਨਾਂ ਨੇ ਆਪਣਾ ਸਭ ਕੁਝ ਗੁਆ ਦਿੱਤਾ ਸੀ । ਕਪਿਲ ਸ਼ਰਮਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਲਈ ਨਹੀਂ ਬਲਕਿ ਆਪਣੇ ਮਾਪਿਆਂ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ।

Drugs free life | Sri Sri Ravi Shankar | Sanjay Dutt | Kapil Sharma | Gurdas Maan Drugs free life | Sri Sri Ravi Shankar | Sanjay Dutt | Kapil Sharma | Gurdas Maan

ਰੈਪਰ ਬਾਦਸ਼ਾਹ ਨੇ ਕਿਹਾ ਕਿ ਨਸ਼ੇ ਬਹੁਤ ਮਾੜੇ ਹੁੰਦੇ ਹਨ ਇਹ ਘਰਾਂ ਦੇ ਘਰ ਬਰਬਾਦ ਕਰ ਦਿੰਦੇ ਹਨ ਪਰ ਸਾਨੂੰ ਸਾਰਿਆਂ ਨੂੰ ਇਸ ਖਿਲਾਫ ਲੜਨਾ ਚਾਹੀਦਾ ਹੈ ।

badshah badshah

https://www.youtube.com/watch?v=mkPmWcz827M


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network