ਬਲੈਕੀਆ ਤੋਂ ਬਾਅਦ ਡੀ.ਐੱਸ.ਪੀ. ਦੀ ਵਰਦੀ 'ਚ ਦੇਵ ਖਰੌੜ ਦੀ ਸਾਹਮਣੇ ਆਈ ਜ਼ਬਰਦਸਤ ਲੁੱਕ

written by Aaseen Khan | May 05, 2019

ਬਲੈਕੀਆ ਤੋਂ ਬਾਅਦ ਡੀ.ਐੱਸ.ਪੀ. ਦੀ ਵਰਦੀ 'ਚ ਦੇਵ ਖਰੌੜ ਦੀ ਸਾਹਮਣੇ ਜ਼ਬਰਦਸਤ ਲੁੱਕ: ਦੇਵ ਖਰੌੜ ਜਿਹੜੇ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਹਿੱਟ ਤੇ ਕੰਟੈਂਟ ਨਾਲ ਭਰਪੂਰ ਫ਼ਿਲਮਾਂ ਦਿੰਦੇ ਆ ਰਹੇ ਹਨ। 3 ਮਈ ਨੂੰ ਰਿਲੀਜ਼ ਹੋਈ ਉਹਨਾਂ ਦੀ ਫ਼ਿਲਮ 'ਬਲੈਕੀਆ' ਸਿਨਮਾ ਘਰਾਂ 'ਚ ਧੁੰਮਾਂ ਮਚਾ ਰਹੀ ਹੈ। ਦਰਸ਼ਕਾਂ ਦੇਵ ਖਰੌੜ ਹੋਰਾਂ ਨੂੰ 'ਬਲੈਕੀਆ' ਦੀ ਦਿੱਖ 'ਚ ਤਾਂ ਬਹੁਤ ਪਸੰਦ ਕਰ ਰਹੇ ਹਨ ਪਰ ਹੁਣ ਉਹਨਾਂ ਦੀ ਅਗਲੀ ਫ਼ਿਲਮ ਡੀ.ਐੱਸ.ਪੀ.ਦੇਵ ਦਾ ਪਹਿਲਾ ਆਫੀਸ਼ੀਅਲ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ।

 
View this post on Instagram
 

with director MANDEEP BENIPAL n action director GANESH ..

A post shared by Dev Kharoud (@dev_kharoud) on

ਇਸ 'ਚ ਦੇਵ ਖਰੌੜ ਪੁਲਿਸ ਦੀ ਵਰਦੀ 'ਚ ਬੜੀ ਹੀ ਜ਼ਬਰਦਸਤ ਦਿੱਖ 'ਚ ਨਜ਼ਰ ਆ ਰਹੇ ਹਨ। ਡੀ.ਐੱਸ.ਪੀ.ਦੇਵ ‘ਚ ਦੇਵ ਖਰੌੜ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ ਜਿਹੜੀ ਕਿ ਇੱਕ ਐਕਸ਼ਨ ਡਰਾਮਾ ਫ਼ਿਲਮ ਹੋਣ ਵਾਲੀ ਹੈ। ਇਸ ਫਿਲਮ ‘ਚ ਦੇਵ ਖਰੌੜ ਦਾ ਸਾਥ ਨਿਭਾਉਣਗੇ ਮਾਨਵ ਵਿਜ , ਅਮਨ ਧਾਲੀਵਾਲ, ਗਿਰੀਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਆਦਿ। ਹੋਰ ਵੇਖੋ : ਵਾਮੀਕਾ ਗੱਬੀ, ਨਿੰਜਾ ਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ
 
View this post on Instagram
 

First official poster of..dsp DEV ??teaser coming on this Wednesday..

A post shared by Dev Kharoud (@dev_kharoud) on

ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਾਮਵਰ ਕਹਾਣੀਕਾਰ ਇੰਦਰਪਾਲ ਸਿੰਘ ਹੋਰਾਂ ਦਾ ਹੈ, ਅਤੇ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਮਨਦੀਪ ਬੈਨੀਪਾਲ। ਜਿਹੜੇ ਦੇਵ ਖਰੌੜ ਨਾਲ ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਵਰਗੀਆਂ ਹਿੱਟ ਫ਼ਿਲਮਾਂ ਪਹਿਲਾਂ ਦੇ ਚੁੱਕੇ ਹਨ।ਬਲੈਕੀਆ ਫ਼ਿਲਮ ਦੀ ਤਰਾਂ ਹੀ ਇਸ ਫ਼ਿਲਮ ਰਾਹੀਂ ਵੀ ਦੇਵ ਖਰੌੜ ਐਕਸ਼ਨ ਨਾਲ ਭਰਪੂਰ ਸਿਨਮਾ ਪੇਸ਼ ਕਰਨ ਵਾਲੇ ਹਨ। ਇਹ ਫ਼ਿਲਮ 5 ਜੁਲਾਈ ਨੂੰ ਦੇਖਣ ਨੂੰ ਮਿਲਣ ਵਾਲੀ ਹੈ।

0 Comments
0

You may also like