'ਡੀ.ਐੱਸ. ਪੀ. ਦੇਵ' ਦੀ ਛੋਟੀ ਜਿਹੀ ਝਲਕ 'ਚ ਦੇਵ ਖਰੌੜ ਦਾ ਜ਼ਬਰਦਸਤ ਅੰਦਾਜ਼, ਦੇਖੋ ਵੀਡੀਓ
'ਡੀ.ਐੱਸ. ਪੀ. ਦੇਵ' ਦੀ ਛੋਟੀ ਜਿਹੀ ਝਲਕ 'ਚ ਦੇਵ ਖਰੌੜ ਦਾ ਜ਼ਬਰਦਸਤ ਅੰਦਾਜ਼, ਦੇਖੋ ਵੀਡੀਓ : ਦੇਵ ਖਰੌੜ ਜਿੰਨ੍ਹਾਂ ਦੀ ਫ਼ਿਲਮ ਬਲੈਕੀਆ ਸਿਨੇਮਾ 'ਤੇ ਕਾਫੀ ਵਧੀਆ ਪ੍ਰਦਰਸ਼ਨ 'ਚ ਕਰ ਰਹੀ ਹੈ। 3 ਮਈ ਨੂੰ ਰਿਲੀਜ਼ ਹੋਈ ਫ਼ਿਲਮ ਬਲੈਕੀਆ ਨੇ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬੀ ਹਾਸਿਲ ਕੀਤੀ ਹੈ ਤੇ ਉਸ ਦਾ ਜਲਵਾ ਹਾਲੇ ਵੀ ਜਾਰੀ ਹੈ। ਪਰ ਇਸ ਦੇ ਵਿੱਚ ਹੀ ਦੇਵ ਖਰੌੜ ਦੀ ਅਗਲੀ ਫ਼ਿਲਮ 'ਡੀ.ਐੱਸ.ਪੀ. ਦੇਵ' ਦੀ ਛੋਟੀ ਜਿਹੀ ਝਲਕ ਵੀ ਸਾਹਮਣੇ ਆ ਚੁੱਕੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੇਵ ਦੀ ਇਹ ਫ਼ਿਲਮ ਐਕਸ਼ਨ ਨਾਲ ਭਰਪੂਰ ਹੈ।
ਦੱਸ ਦਈਏ ਕੁਝ ਦਿਨ ਪਹਿਲਾਂ ਦੇਵ ਖਰੌੜ ਦੀ ਫ਼ਿਲਮ 'ਡੀ.ਐੱਸ.ਪੀ.ਦੇਵ' ਦਾ ਪਹਿਲਾ ਆਫੀਸ਼ੀਅਲ ਪੋਸਟਰ ਸਾਹਮਣੇ ਆਇਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਫ਼ਿਲਮ ਦਾ ਟੀਜ਼ਰ 8 ਮਈ ਯਾਨੀ ਬੁੱਧਵਾਰ ਨੂੰ ਰਿਲੀਜ਼ ਕੀਤਾ ਜਾਵੇਗਾ ਪਰ ਉਸ ਟੀਜ਼ਰ ਦਾ ਵੀ ਛੋਟਾ ਜਿਹਾ ਭਾਗ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਨੂੰ ਪ੍ਰਸੰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਵੇਖੋ : ਸੋਨਮ ਬਾਜਵਾ ਤੇ ਨਿੰਜਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦੇ ਸੈੱਟ ਤੋਂ ਸਾਹਮਣੇ ਆਈ ਤਸਵੀਰ
ਡੀ.ਐੱਸ.ਪੀ.ਦੇਵ ‘ਚ ਦੇਵ ਖਰੌੜ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ ਜਿਹੜੀ ਕਿ ਇੱਕ ਐਕਸ਼ਨ ਡਰਾਮਾ ਫ਼ਿਲਮ ਹੋਣ ਵਾਲੀ ਹੈ। ਇਸ ਫਿਲਮ ‘ਚ ਦੇਵ ਖਰੌੜ ਦਾ ਸਾਥ ਨਿਭਾਉਣਗੇ ਮਾਨਵ ਵਿਜ , ਅਮਨ ਧਾਲੀਵਾਲ, ਗਿਰੀਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਆਦਿ।ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਾਮਵਰ ਕਹਾਣੀਕਾਰ ਇੰਦਰਪਾਲ ਸਿੰਘ ਹੋਰਾਂ ਦਾ ਹੈ, ਅਤੇ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਮਨਦੀਪ ਬੈਨੀਪਾਲ। ਇਹ ਫ਼ਿਲਮ 5 ਜੁਲਾਈ ਨੂੰ ਦੇਖਣ ਨੂੰ ਮਿਲਣ ਵਾਲੀ ਹੈ।